Home ਸੰਸਾਰ ਅਫਗਾਨਿਸਤਾਨ ‘ਚ ਇਕ ਵਾਰ ਫਿਰ ਕੰਬੀ ਧਰਤੀ , 4.9 ਤੀਬਰਤਾ ਦਾ ਆਇਆ...

ਅਫਗਾਨਿਸਤਾਨ ‘ਚ ਇਕ ਵਾਰ ਫਿਰ ਕੰਬੀ ਧਰਤੀ , 4.9 ਤੀਬਰਤਾ ਦਾ ਆਇਆ ਭੂਚਾਲ

0

ਅਫਗਾਨਿਸਤਾਨ : ਅਫਗਾਨਿਸਤਾਨ ‘ਚ ਇਕ ਵਾਰ ਫਿਰ ਧਰਤੀ ਕੰਬ ਗਈ, ਜਿਸ ਨਾਲ ਲੋਕਾਂ ‘ਚ ਡਰ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐੱਨ. ਸੀ. ਐੱਸ.) ਮੁਤਾਬਕ 4.9 ਤੀਬਰਤਾ ਦਾ ਭੂਚਾਲ ਸ਼ੁੱਕਰਵਾਰ ਤੜਕੇ ਕਰੀਬ ਇਕ ਵਜੇ ਆਇਆ, ਜਿਸ ਦਾ ਕੇਂਦਰ 160 ਕਿਲੋਮੀਟਰ ਦੀ ਡੂੰਘਾਈ ‘ਚ ਸੀ।ਹਾਲਾਂਕਿ ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ।

ਅਫਗਾਨਿਸਤਾਨ ‘ਚ ਭੂਚਾਲ ਦਾ ਝਟਕਾ
ਸੰਯੁਕਤ ਰਾਸ਼ਟਰ (ਯੂ.ਐੱਨ.ਓ.ਸੀ.ਐੱਚ.ਏ.) ਦੀ ਇਕ ਰਿਪੋਰਟ ਮੁਤਾਬਕ ਅਫਗਾਨਿਸਤਾਨ ਪਹਿਲਾਂ ਹੀ ਮੌਸਮੀ ਹੜ੍ਹ, ਜ਼ਮੀਨ ਖਿਸਕਣ ਅਤੇ ਭੂਚਾਲ ਵਰਗੀਆਂ ਕੁਦਰਤੀ ਆਫਤਾਂ ਲਈ ਸੰਵੇਦਨਸ਼ੀਲ ਹੈ। ਅਕਸਰ ਆਉਣ ਵਾਲੇ ਭੂਚਾਲ ਕਾਰਨ ਇੱਥੋਂ ਦੇ ਲੋਕ ਹਮੇਸ਼ਾ ਖਤਰੇ ‘ਚ ਰਹਿੰਦੇ ਹਨ। ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਝਟਕੇ ਮਹਿਸੂਸ ਕੀਤੇ ਜਾ ਸਕਦੇ ਹਨ।

ਪਿਛਲੇ ਹਫ਼ਤੇ ਵੀ ਹਿੱਲ ਗਈ ਸੀ ਧਰਤੀ
13 ਮਾਰਚ ਨੂੰ ਵੀ ਅਫਗਾਨਿਸਤਾਨ ‘ਚ 4.0 ਤੀਬਰਤਾ ਦਾ ਭੂਚਾਲ ਆਇਆ ਸੀ। ਉਸ ਸਮੇਂ ਭੂਚਾਲ ਦਾ ਕੇਂਦਰ ਸਿਰਫ 10 ਕਿਲੋਮੀਟਰ ਦੀ ਡੂੰਘਾਈ ‘ਤੇ ਸੀ, ਜੋ ਤੁਲਨਾਤਮਕ ਤੌਰ ‘ਤੇ ਉਥਲਾ ਸੀ। ਹੁਣ ਹਾਲ ਹੀ ‘ਚ ਆਏ ਭੂਚਾਲ ਨਾਲ ਹੋਰ ਵੀ ਤੇਜ਼ ਭੂਚਾਲ ਆਉਣ ਦੀ ਸੰਭਾਵਨਾ ਹੈ।

Exit mobile version