Home ਪੰਜਾਬ ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਮਨੀਸ਼ ਸਿਸੋਦੀਆ ਨੂੰ ਸੌਂਪੀ ਇੰਚਾਰਜ ਦੀ...

ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਮਨੀਸ਼ ਸਿਸੋਦੀਆ ਨੂੰ ਸੌਂਪੀ ਇੰਚਾਰਜ ਦੀ ਜ਼ਿੰਮੇਵਾਰੀ

0

ਪੰਜਾਬ : 2027 ਪੰਜਾਬ ਚੋਣਾਂ ਦੇਖਦੇ ਹੋਏ ਆਪ ਪਾਰਟੀ ਨੇ ਕਮਰ ਕੱਸ ਲਈ ਗਈ ਹੈ। ਜਿਸ ਦੇ ਚੱਲਦੇ ਅਅਫ ਦਾ ਵੱਡਾ ਫ਼ੈੈਸਲਾ ਕੀਤਾ ਗਿਆ ਹੈ। ਜਿਸ ਕਰਕੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਦੇ ਹੱਥ ਵਿੱਚ ਪੰਜਾਬ ਦੀ ਕਮਾਨ ਦਿੰਦੇ ਹੋਏ ਪੰਜਾਬ ‘ਆਪ’ ਦੇ ਨਵੇਂ ਇੰਚਾਰਜ ਬਣਾਏ ਗਏ ਹਨ।

ਦਿੱਲੀ ਦੇ ਸਾਬਕਾ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਪੰਜਾਬ ਦਾ ਨਵਾਂ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਉੱਥੇ ਹੀ ਸਤੇਂਦਰ ਜੈਨ ਨੂੰ ਪੰਜਾਬ ਦਾ ਸਹਿ-ਇੰਚਾਰਜ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਸੌਰਭ ਭਾਰਦਵਾਜ ਨੂੰ ਦਿੱਲੀ ‘ਆਪ’ ਮੁੱਖੀ ਨਿਯੁਕਤ ਕੀਤਾ ਗਿਆ ਹੈ। ਜੰਮੂ ਕਸ਼ਮੀਰ ਇਕਾਈ ਦੇ ਮੁੱਖ ਮੇਹਰਾਜ ਮਲਿਕ ਹੋਣਗੇ। ਸੰਦੀਪ ਪਾਠਕ ਨੂੰ ਛੱਤੀਗੜ੍ਹ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਦੀ ਰੇਖ-ਦੇਖ ਹੇਠਾਂ ਅਗਲੀ ਆਉਣ ਵਾਲੀ ਪੰਜਾਬ ਚੋਣਾਂ 2027 ਨੂੰ ਲੈ ਕੇ ਰਣਨੀਤੀ ਤਿਆਰ ਕੀਤੀ ਜਾਏਗੀ। ਜਦੋਂ ਦਿੱਲੀ ਦੇ ਵਿੱਚ ਆਪ ਦੀ ਸਰਕਾਰ ਸੀ ਤਾਂ ਉਸ ਦੌਰਾਨ ਉਹ ਬਤੌਰ ਸਿੱਖਿਆ ਮੰਤਰੀ ਵੀ ਆਪਣੀ ਸੇਵਾਵਾਂ ਨਿਭਾ ਚੁੱਕੇ ਹਨ। ਪੰਜਾਬ ਦੇ ਆਪ ਆਗੂਆਂ ਨੇ ਮਨੀਸ਼ ਸਿਸੋਦੀਆ ਤੇ ਸਤੇਂਦਰ ਜੈਨ ਨੂੰ ਵੈਲਕਮ ਕੀਤਾ ਹੈ ।

Exit mobile version