Sports News : ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਟੀਮ ਇੰਡੀਆ ਲਈ ਇੱਕ ਵੱਡਾ ਐਲਾਨ ਕੀਤਾ ਹੈ। ਆਈ.ਸੀ.ਸੀ ਚੈਂਪੀਅਨਜ਼ ਟਰਾਫੀ 2025 ਦਾ ਖਿਤਾਬ ਜਿੱਤਣ ਵਾਲੀ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਹੁਣ ਹੋਰ ਵੀ ਅਮੀਰ ਹੋਣ ਜਾ ਰਹੇ ਹਨ। ਚੈਂਪੀਅਨਜ਼ ਟਰਾਫੀ ਦੀ ਇਨਾਮੀ ਰਾਸ਼ੀ ਤੋਂ ਇਲਾਵਾ ਹੁਣ ਬੀ.ਸੀ.ਸੀ.ਆਈ ਨੇ ਇੱਕ ਵੱਡੇ ਨਕਦ ਇਨਾਮ ਦਾ ਵੀ ਐਲਾਨ ਕੀਤਾ ਹੈ। ਭਛਛੀ ਸਕੱਤਰ ਦੇਵਜੀਤ ਸੈਕੀਆ ਨੇ ਦੱਸਿਆ ਕਿ ਹਰੇਕ ਖਿਡਾਰੀ ਨੂੰ 3 ਕਰੋੜ ਰੁਪਏ, ਮੁੱਖ ਕੋਚ ਨੂੰ 3 ਕਰੋੜ ਰੁਪਏ, ਸਹਾਇਕ ਕੋਚਿੰਗ ਸਟਾਫ ਨੂੰ 50 ਲੱਖ ਰੁਪਏ ਮਿਲਣਗੇ।
ਬੀ.ਸੀ.ਸੀ.ਆਈ ਨੇ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਇੰਡੀਆ ਲਈ 58 ਕਰੋੜ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਹੈ ਜੋ 2025 ਦੀ ਚੈਂਪੀਅਨਜ਼ ਟਰਾਫੀ ਜਿੱਤਣ ਵਾਲੀ ਹੈ। ਇਹ ਵਿੱਤੀ ਮਾਨਤਾ ਖਿਡਾਰੀਆਂ, ਕੋਚਿੰਗ ਅਤੇ ਸਹਾਇਕ ਸਟਾਫ ਅਤੇ ਪੁਰਸ਼ ਚੋਣ ਕਮੇਟੀ ਦੇ ਮੈਂਬਰਾਂ ਨੂੰ ਦਿੱਤੀ ਜਾਵੇਗੀ।