Homeਦੇਸ਼ਭਾਰਤ ਸਰਕਾਰ ਨੇ ਚੰਦਰਯਾਨ-5 ਮਿਸ਼ਨ ਨੂੰ ਮਨਜ਼ੂਰੀ ਦਿੱਤੀ

ਭਾਰਤ ਸਰਕਾਰ ਨੇ ਚੰਦਰਯਾਨ-5 ਮਿਸ਼ਨ ਨੂੰ ਮਨਜ਼ੂਰੀ ਦਿੱਤੀ

ਨਵੀਂ ਦਿੱਲੀ : ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਐਸ ਸੋਮਨਾਥ ਨੇ ਐਲਾਨ ਕੀਤਾ ਹੈ ਕਿ ਭਾਰਤ ਸਰਕਾਰ ਨੇ ਚੰਦਰਯਾਨ-5 ਮਿਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਮਿਸ਼ਨ ਭਾਰਤ ਅਤੇ ਜਾਪਾਨ ਦਰਮਿਆਨ ਸਾਂਝੇ ਪ੍ਰੋਜੈਕਟ ਵਜੋਂ ਕੰਮ ਕਰੇਗਾ।

ਸੋਮਨਾਥ ਨੇ ਐਤਵਾਰ ਨੂੰ ਬੈਂਗਲੁਰੂ ‘ਚ ਆਯੋਜਿਤ ਇਕ ਪ੍ਰੋਗਰਾਮ ‘ਚ ਕਿਹਾ, ‘ਸਾਨੂੰ ਤਿੰਨ ਦਿਨ ਪਹਿਲਾਂ ਚੰਦਰਯਾਨ-5 ਮਿਸ਼ਨ ਲਈ ਮਨਜ਼ੂਰੀ ਮਿਲੀ ਹੈ। ਅਸੀਂ ਇਹ ਜਾਪਾਨ ਨਾਲ ਕਰਨ ਜਾ ਰਹੇ ਹਾਂ। ਇਸ ਮਿਸ਼ਨ ‘ਚ ਚੰਦਰਯਾਨ-3 ਤੋਂ ਵੱਡਾ ਅਤੇ ਭਾਰੀ ਰੋਵਰ ਭੇਜਿਆ ਜਾਵੇਗਾ। ਚੰਦਰਯਾਨ-5 ਰੋਵਰ ਚੰਦਰਯਾਨ-3 ਦੇ ‘ਪ੍ਰਗਿਆਨ’ ਨਾਲੋਂ 10 ਗੁਣਾ ਭਾਰੀ ਹੋਵੇਗਾ, ਜਿਸ ਦਾ ਭਾਰ 25 ਕਿਲੋਗ੍ਰਾਮ ਸੀ। ਚੰਦਰਯਾਨ-5 ਮਿਸ਼ਨ ਤੋਂ ਪਹਿਲਾਂ ਚੰਦਰਯਾਨ-4 ਨੂੰ 2027 ‘ਚ ਲਾਂਚ ਕੀਤਾ ਜਾਵੇਗਾ। ਚੰਦਰਯਾਨ-4 ਦਾ ਉਦੇਸ਼ ਚੰਦਰਮਾ ਤੋਂ ਨਮੂਨੇ ਇਕੱਠੇ ਕਰਨਾ ਹੈ।

ਇਸਰੋ ਦੇ ਚੰਦਰਯਾਨ ਮਿਸ਼ਨ ਦਾ ਇਤਿਹਾਸ
ਚੰਦਰਯਾਨ ਮਿਸ਼ਨ ਦਾ ਉਦੇਸ਼ ਚੰਦਰਮਾ ਦੀ ਸਤਹ ਦਾ ਅਧਿਐਨ ਕਰਨਾ ਹੈ। ਚੰਦਰਯਾਨ-1 ਨੂੰ 2008 ‘ਚ ਸਫ਼ਲਤਾਪੂਰਵਕ ਲਾਂਚ ਕੀਤਾ ਗਿਆ ਸੀ, ਜਿਸ ਨੇ ਚੰਦਰਮਾ ਦੀ ਰਸਾਇਣਕ, ਖਣਿਜ ਅਤੇ ਫੋਟੋ-ਜੀਓਲੋਜੀਕਲ ਮੈਪਿੰਗ ਕੀਤੀ ਸੀ। ਚੰਦਰਯਾਨ-2 ਮਿਸ਼ਨ (2019) 98 ਫੀਸਦੀ ਸਫ਼ਲ ਰਿਹਾ ਪਰ ਮਿਸ਼ਨ ਦੇ ਅੰਤਿਮ ਪੜਾਅ ‘ਚ ਸਿਰਫ 2 ਫੀਸਦੀ ਕੰਮ ਪੂਰਾ ਨਹੀਂ ਹੋ ਸਕਿਆ ਸੀ। ਸੋਮਨਾਥ ਨੇ ਕਿਹਾ ਕਿ ਚੰਦਰਯਾਨ-2 ‘ਤੇ ਹਾਈ ਰੈਜ਼ੋਲਿਊਸ਼ਨ ਕੈਮਰਾ ਅਜੇ ਵੀ ਸੈਂਕੜੇ ਤਸਵੀਰਾਂ ਭੇਜਦਾ ਹੈ।

ਚੰਦਰਯਾਨ-3, ਜੋ ਚੰਦਰਯਾਨ-2 ਦਾ ਫਾਲੋ-ਅਪ ਮਿਸ਼ਨ ਸੀ, ਨੇ ਚੰਦਰਮਾ ਦੀ ਸਤਹ ‘ਤੇ ਸੁਰੱਖਿਅਤ ਲੈਂਡਿੰਗ ਕਰਨ ਅਤੇ ਘੁੰਮਣ ਦੀ ਇਸਰੋ ਦੀ ਸਮਰੱਥਾ ਦੀ ਪੁਸ਼ਟੀ ਕੀਤੀ। 23 ਅਗਸਤ, 2023 ਨੂੰ ਚੰਦਰਯਾਨ-3 ਨੇ ਚੰਦਰਮਾ ਦੇ ਦੱਖਣੀ ਧਰੁਵ ‘ਤੇ ਸਫ਼ਲਤਾਪੂਰਵਕ ‘ਸਾਫਟ ਲੈਂਡਿੰਗ’ ਕੀਤੀ ਸੀ, ਜਿਸ ਨਾਲ ਭਾਰਤ ਚੰਦਰਮਾ ‘ਤੇ ਸਾਫਟ ਲੈਂਡਿੰਗ ਕਰਨ ਵਾਲਾ ਸਿਰਫ ਪੰਜਵਾਂ ਦੇਸ਼ ਬਣ ਗਿਆ ਸੀ (ਅਮਰੀਕਾ, ਰੂਸ, ਚੀਨ ਅਤੇ ਜਾਪਾਨ ਦੇ ਨਾਲ)।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments