Home ਦੇਸ਼ ਔਰੰਗਜ਼ੇਬ ਦੀ ਕਬਰ ਹਟਾਉਣ ਦੀ ਮੰਗ ਨੂੰ ਲੈ ਕੇ ਹੋਈ ਹਿੰਸਾ ਤੋਂ...

ਔਰੰਗਜ਼ੇਬ ਦੀ ਕਬਰ ਹਟਾਉਣ ਦੀ ਮੰਗ ਨੂੰ ਲੈ ਕੇ ਹੋਈ ਹਿੰਸਾ ਤੋਂ ਬਾਅਦ ਨਾਗਪੁਰ ‘ਚ ਲੱਗਿਆ ਕਰਫਿਊ

0

ਨਾਗਪੁਰ : ਔਰੰਗਜ਼ੇਬ ਦੀ ਕਬਰ ਹਟਾਉਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਤੋਂ ਬਾਅਦ ਹੋਈ ਹਿੰਸਾ ਤੋਂ ਬਾਅਦ ਨਾਗਪੁਰ ਦੇ ਕੁਝ ਇਲਾਕਿਆਂ ‘ਚ ਕਰਫਿਊ ਲਗਾ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਇਹ ਇਹ ਜਾਣਕਾਰੀ ਦਿੱਤੀ । ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੀਤੀ ਸ਼ਾਮ ਨੂੰ ਮੱਧ ਨਾਗਪੁਰ ‘ਚ ਹੋਈ ਹਿੰਸਾ ‘ਚ ਤਿੰਨ ਡਿਪਟੀ ਕਮਿਸ਼ਨਰਾਂ ਸਮੇਤ 12 ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਹਿੰਸਾ ਦੇ ਸਬੰਧ ਵਿੱਚ 15 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਅੱਜ ਇਕ ਬਿਆਨ ‘ਚ ਕਿਹਾ ਕਿ ਕੋਤਵਾਲੀ, ਗਣੇਸ਼ਪੀਠ, ਤਹਿਸੀਲ, ਲਕੜਗੰਜ, ਪਚਪਾਓਲੀ, ਸ਼ਾਂਤੀ ਨਗਰ, ਸਕਕਰਦਰਾ, ਨੰਦਨਵਨ, ਇਮਾਮਵਾੜਾ, ਯਸ਼ੋਧਰਾ ਨਗਰ ਅਤੇ ਕਪਿਲ ਨਗਰ ਥਾਣਾ ਖੇਤਰ ‘ਚ ਆਉਣ ਵਾਲੇ ਇਲਾਕਿਆਂ ‘ਚ ਕਰਫਿਊ ਲਗਾਇਆ ਗਿਆ ਹੈ। ਇਸ ਵਿੱਚ ਕਿਹਾ ਗਿਆ ਕਿ ਕਰਫਿਊ ਦੌਰਾਨ ਸਬੰਧਤ ਖੇਤਰ ਦੇ ਡਿਪਟੀ ਕਮਿਸ਼ਨਰ ਪੁਲਿਸ ਲੋੜ ਅਨੁਸਾਰ ਵਾਹਨਾਂ ਦੀ ਆਵਾਜਾਈ ਬਾਰੇ ਫ਼ੈਸਲਾ ਲੈਣਗੇ।

ਅਧਿਕਾਰੀਆਂ ਨੇ ਦੱਸਿਆ ਕਿ ਬੀਤੀ ਸ਼ਾਮ ਕਰੀਬ 7.30 ਵਜੇ ਮੱਧ ਨਾਗਪੁਰ ਦੇ ਚਿਟਨੀਸ ਪਾਰਕ ਇਲਾਕੇ ‘ਚ ਉਸ ਵੇਲੇ ਹਿੰਸਾ ਭੜਕ ਗਈ ਜਦੋਂ ਅਫਵਾਹ ਫੈਲੀ ਕਿ ਔਰੰਗਜ਼ੇਬ ਦੀ ਕਬਰ ਹਟਾਉਣ ਦੀ ਮੰਗ ਨੂੰ ਲੈ ਕੇ ਇਕ ਸੱਜੇ ਪੱਖੀ ਸਮੂਹ ਦੇ ਅੰਦੋਲਨ ਦੌਰਾਨ ਪਵਿੱਤਰ ਗ੍ਰੰਥ ਨੂੰ ਸਾੜਿਆ ਗਿਆ। ਪੁਲਿਸ ‘ਤੇ ਪੱਥਰ ਸੁੱਟੇ ਗਏ, ਜਿਸ ਵਿੱਚ ਛੇ ਨਾਗਰਿਕ ਅਤੇ ਤਿੰਨ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਪੁਲਿਸ ਅਨੁਸਾਰ ਪੁਰਾਣੀ ਭੰਡਾਰਾ ਰੋਡ ਨੇੜੇ ਹੰਸਪੁਰੀ ਇਲਾਕੇ ਵਿੱਚ ਰਾਤ 10.30 ਵਜੇ ਤੋਂ 11.30 ਵਜੇ ਦੇ ਵਿਚਕਾਰ ਇੱਕ ਹੋਰ ਝੜਪ ਹੋਈ। ਚਸ਼ਮਦੀਦਾਂ ਮੁਤਾਬਕ ਬੇਕਾਬੂ ਭੀੜ ਨੇ ਇਲਾਕੇ ‘ਚ ਕਈ ਵਾਹਨਾਂ ਨੂੰ ਅੱਗ ਲਾ ਦਿੱਤੀ, ਘਰਾਂ ਅਤੇ ਇਕ ਕਲੀਨਿਕ ‘ਚ ਭੰਨਤੋੜ ਕੀਤੀ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਨਾਗਪੁਰ ਦੇ ਰਹਿਣ ਵਾਲੇ ਕੇਂਦਰੀ ਮੰਤਰੀ ਨਿ ਤਿਨ ਗਡਕਰੀ ਨੇ ਹਿੰਸਾ ਦੇ ਮੱਦੇਨਜ਼ਰ ਸ਼ਾਂਤੀ ਅਤੇ ਸਦਭਾਵਨਾ ਦੀ ਅਪੀਲ ਕੀਤੀ ਹੈ।

Exit mobile version