Homeਹਰਿਆਣਾਅੰਬਾਲਾ 'ਚ ਮਨਰੇਗਾ ਫੰਡ ਘੋਟਾਲੇ 'ਚ ਪੁਲਿਸ ਨੇ ਸਰਪੰਚ ਕੀਤਾ ਗ੍ਰਿਫ਼ਤਾਰ

ਅੰਬਾਲਾ ‘ਚ ਮਨਰੇਗਾ ਫੰਡ ਘੋਟਾਲੇ ‘ਚ ਪੁਲਿਸ ਨੇ ਸਰਪੰਚ ਕੀਤਾ ਗ੍ਰਿਫ਼ਤਾਰ

ਅੰਬਾਲਾ: ਪਿੰਡ ਬਤਰੋਹਨ ਮਨਰੇਗਾ ਦੇ ਮਾਮਲਿਆਂ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਸਰਪੰਚ ਰਜਿੰਦਰ ਨੂੰ ਇਸ ਮਾਮਲੇ ਵਿੱਚ ਸ਼ਾਮਲ ਪਾਇਆ ਅਤੇ ਉਸਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫਤਾਰੀ ਤੋਂ ਬਾਅਦ ਸਰਪੰਚ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਦੇ ਆਦੇਸ਼ ਦੇ ਚੱਲਦਿਆਂ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।

ਦਰਅਸਲ ਇਸ ਮਾਮਲੇ ‘ਚ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਬੀ.ਡੀ.ਪੀ.ਓ. ਨੇ ਦੋਸ਼ ਲਗਾਇਆ ਸੀ ਕਿ ਰਾਜੇਂਦਰ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ । ਉਸਨੇ ਫਰਜੀ ਤਰੀਕੇ ਨਾਲ ਆਪਣੇ ਹੀ ਭਾਈ ਸੁਰਿੰਦਰ ਪਾਲ ਅਤੇ ਕ੍ਰਿਸ਼ਨ ਲਾਲ ਦੇ ਖਾਤੇ ਵਿੱਚ ਬਿਨ੍ਹਾਂ ਕੰਮ ਕੀਤੇ ਹੀ ਮਨਰੇਗਾ ਤਹਿਤ ਪੈਸੇ ਟਾਂਸਫਰ ਕੀਤੇ ।

ਸੁਰਿੰਦਰ ਦੇ ਖਾਤੇ 35,724 ਰੁਪਏ ਤੇ ਕ੍ਰਿਸ਼ਨ ਲਾਲ ਦੇ ਖਾਤੇ ਵਿੱਚ 51,803 ਰੁਪਏ ਪਾ ਦਿੱਤੇ । ਇਸ ਤੋਂ ਬਾਅਦ ਇਕ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਜਾਂਚ ‘ਚ ਇਹ ਗੱਲ ਸਾਹਮਣੇ ਆਈ ਕਿ ਸਰਪੰਚ ਨੇ ਗਲਤ ਤਰੀਕੇ ਨਾਲ ਸੁਰਿੰਦਰ ਅਤੇ ਕ੍ਰਿਸ਼ਨਾ ਦੇ ਖਾਤੇ ‘ਚ ਪੈਸੇ ਜਮ੍ਹਾ ਕਰਵਾਏ ਸਨ। ਇਸ ਮਾਮਲੇ ‘ਚ ਪੁਲਿਸ ਨੇ ਸਰਪੰਚ ਸਮੇਤ 2 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments