Home ਪੰਜਾਬ ਜਿਊਲਰਜ਼ ‘ਤੇ ਗੋਲੀਆਂ ਚਲਾਉਣ ਵਾਲੇ ‘ਤੇ ਪੁਲਿਸ ਨੇ ਮਾਰੀ ਗੋਲੀ

ਜਿਊਲਰਜ਼ ‘ਤੇ ਗੋਲੀਆਂ ਚਲਾਉਣ ਵਾਲੇ ‘ਤੇ ਪੁਲਿਸ ਨੇ ਮਾਰੀ ਗੋਲੀ

0

ਸਿੱਧਵਾਂ ਬੇਟ : ਕੁਝ ਦਿਨ ਪਹਿਲਾਂ ਜਗਰਾਓਂ ਦੇ ਲੱਖਾ ਜਿਊਲਰਜ਼ ‘ਤੇ ਗੋਲੀਆਂ ਚਲਾਉਣ ਵਾਲੇ ਇਕ ਬਦਮਾਸ਼ ਦਾ ਅੱਜ ਸਵੇਰੇ ਜਗਰਾਓਂ ਪੁਲਿਸ ਨੇ ਸਾਹਮਣਾ ਕੀਤਾ। ਜਿਸ ਦੌਰਾਨ ਕਥਿਤ ਦੋਸ਼ੀ ਦੀ ਲੱਤ ‘ਚ ਗੋਲੀ ਲੱਗੀ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਜਗਰਾਓਂ ‘ਚ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀ.ਆਈ.ਏ. ਸਟਾਫ ਜਗਰਾਓਂ ਦੇ ਇੰਚਾਰਜ ਇੰਸਪੈਕਟਰ ਕਿੱਕਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਲੱਖੇ ਜਿਊਲਰਜ਼ ‘ਤੇ ਗੋਲੀਆਂ ਚਲਾਉਣ ਵਾਲੇ ਦੋ ਵਿਅਕਤੀਆਂ ਵਿਚੋਂ ਇਕ ਮੋਟਰਸਾਈਕਲ ‘ਤੇ ਜਨੇਤਪੁਰਾ ਤੋਂ ਸਦਰਪੁਰਾ ਵੱਲ ਆ ਰਿਹਾ ਹੈ।

ਇਸ ‘ਤੇ ਕਾਰਵਾਈ ਕਰਦਿਆਂ ਸੀ.ਆਈ.ਏ. ਨੇ ਸਾਂਝੀ ਕਾਰਵਾਈ ਕਰਕੇ ਸਟਾਫ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਜਗਰਾਓਂ ਵੱਲੋਂ ਕੀਤੀ ਗਈ। ਜਦੋਂ ਸਦਰਪੁਰਾ ਸੇਮ ਟਰੈਕ ‘ਤੇ ਉਸ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੇ ਆਪਣੇ ਕੋਲ ਰੱਖੀ 32 ਬੋਰ ਦੀ ਪਿਸਤੌਲ ਤੋਂ ਫਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਪੁਲਿਸ ਵੱਲੋਂ ਜਵਾਬੀ ਫਾਇਰਿੰਗ ‘ਚ ਇਕ ਗੋਲੀ ਉਸ ਦੀ ਲੱਤ ‘ਚ ਲੱਗੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਪੁਲਿਸ ‘ਤੇ ਤਿੰਨ ਗੋਲੀਆਂ ਚਲਾਈਆਂ। ਇੰਸਪੈਕਟਰ ਕਿੱਕਰ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਕ੍ਰਿਸ਼ਨਾ ਜ਼ੀਰਾ ਦਾ ਰਹਿਣ ਵਾਲਾ ਹੈ।

Exit mobile version