ਫਿਰੋਜ਼ਪੁਰ : ਪੰਜਾਬ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਨੂੰ ਲੈ ਕੇ ਅੱਜ ਫਿਰੋਜ਼ਪੁਰ (Ferozepur) ਦੇ ਪਿੰਡ ਝੁੱਗੇ ਹਜ਼ਾਰਾ ਸਿੰਘ ਵਾਲਾ ਵਿੱਚ ਪੁਲਿਸ ਦਾ ਪੀਲਾ ਪੰਜਾ ਚੱਲਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਇਹ ਨਸ਼ਾ ਤਸਕਰ ਚਰਨਜੀਤ ਸਿੰਘ ਜੋ ਪਿਛਲੇ ਲੰਮੇ ਸਮੇਂ ਤੋਂ ਨਸ਼ੇ ਦਾ ਕਾਰੋਬਾਰ ਕਰਦਾ ਆ ਰਿਹਾ ਹੈ। ਜਿਸ ’ਤੇ ਕਈ ਮਾਮਲੇ ਵਿੱਚ ਦਰਜ ਹਨ। ਜਿਸ ਨੂੰ ਲੈ ਕੇ ਅੱਜ ਫਿਰੋਜ਼ਪੁਰ ਪੁਲਿਸ ਵੱਲੋਂ ਨਸ਼ਾ ਤਸਕਰ ਦੇ ਘਰ ਤੇ ਪੀਲਾ ਪੰਜਾਂ ਚਲਾ ਘਰ ਢਾਹਿਆ ਗਿਆ।