Home UP NEWS UP ਦੇ ਸੀਤਾਪੁਰ ਜ਼ਿਲ੍ਹੇ ‘ਚ ਨਦੀ ‘ਚ ਡੁੱਬਣ ਨਾਲ 4 ਲੋਕਾਂ ਦੀ...

UP ਦੇ ਸੀਤਾਪੁਰ ਜ਼ਿਲ੍ਹੇ ‘ਚ ਨਦੀ ‘ਚ ਡੁੱਬਣ ਨਾਲ 4 ਲੋਕਾਂ ਦੀ ਮੌਤ , 7 ਨੂੰ ਬਚਾਇਆ

0

ਸੀਤਾਪੁਰ : ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲ੍ਹੇ ‘ਚ ਅੱਜ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਗਏ 13 ਲੋਕ ਨਦੀ ‘ਚ ਡੁੱਬ ਗਏ । ਇਸ ਦੌਰਾਨ ਨਦੀ ‘ਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਲੋਕਾਂ ਨੇ ਇਸ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸਥਾਨਕ ਕਿਸ਼ਤੀਆਂ ਅਤੇ ਗੋਤਾਖੋਰਾਂ ਦੀ ਮਦਦ ਨਾਲ ਨਦੀ ਵਿੱਚ ਬਚਾਅ ਕਾਰਜ ਸ਼ੁਰੂ ਕੀਤਾ। ਜਿਸ ‘ਚ 7 ਲੋਕਾਂ ਨੂੰ ਬਚਾਇਆ ਗਿਆ। ਕਾਫੀ ਕੋਸ਼ਿਸ਼ ਤੋਂ ਬਾਅਦ ਚਾਰ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਜਦਕਿ ਬਾਕੀਆਂ ਦੀ ਭਾਲ ਜਾਰੀ ਹੈ।

ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਸੀਤਾਪੁਰ ਜ਼ਿਲ੍ਹੇ ਦੇ ਰਤਨਗੰਜ ਪਿੰਡ ਦੀ ਹੈ। ਇੱਥੇ ਅੰਤਿਮ ਸਸਕਾਰ ਦੌਰਾਨ ਇੱਕ ਵੱਡਾ ਹਾਦਸਾ ਹੋਇਆ । ਨਦੀ ਵਿੱਚ ਕਿਸ਼ਤੀ ਪਲਟਣ ਤੋਂ ਬਾਅਦ 13 ਲੋਕ ਡੁੱਬ ਗਏ। ਸੱਤ ਲੋਕਾਂ ਨੂੰ ਬਚਾਇਆ ਗਿਆ ਹੈ। ਚਾਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਘਟਨਾ ਵਾਲੀ ਥਾਂ ‘ਤੇ ਜ਼ਿਲ੍ਹਾ ਅਧਿਕਾਰੀ ਮੌਜੂਦ ਹਨ।

Exit mobile version