ਰਾਜਸਥਾਨ : ਰਾਜਸਥਾਨ ਦੇ ਧੌਲਪੁਰ ਜ਼ਿਲ੍ਹੇ ‘ਚ ਅੱਜ ਸਵੇਰੇ ਮਹਿੰਦੀਪੁਰ ਬਾਲਾਜੀ ਜਾ ਰਹੀ ਇਕ ਨਿੱਜੀ ਬੱਸ ਦੇ ਧੌਲਪੁਰ ਦੇ ਬਾਰੀ ਇਲਾਕੇ ‘ਚ ਰਾਸ਼ਟਰੀ ਰਾਜਮਾਰਗ ਨੰਬਰ 11 ਬੀ ‘ਤੇ ਬਿਜੋਲੀ ਨੇੜੇ ਪਲਟਣ ਨਾਲ ਇਕ ਦੀ ਮੌਤ ਹੋ ਗਈ ਅਤੇ 24 ਹੋਰ ਜ਼ਖਮੀ ਹੋ ਗਏ। ਪੁਲਿਸ ਮੁਤਾਬਕ ਬੱਸ ‘ਚ ਸਵਾਰ ਸਾਰੇ ਸ਼ਰਧਾਲੂ ਉੱਤਰ ਪ੍ਰਦੇਸ਼ ਦੇ ਔਰਈਆ ਤੋਂ ਮਹਿੰਦੀਪੁਰ ਬਾਲਾਜੀ ਜਾਣ ਲਈ ਜਾ ਰਹੇ ਸਨ।
ਡਰਾਈਵਰ ਦੇ ਝਪਕੀ ਲੈਣ ਕਾਰਨ ਬੱਸ ਅਸੰਤੁਲਿਤ ਹੋ ਕੇ ਪਲਟ ਗਈ। ਮ੍ਰਿਤਕ ਦੀ ਪਛਾਣ ਸੱਤਿਆਦੇਵ ਸਿੰਘ ਵਜੋਂ ਹੋਈ ਹੈ। ਜ਼ਖਮੀ ਯਾਤਰੀਆਂ ਨੂੰ ਇਲਾਜ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ‘ਚੋਂ ਚਾਰ ਵਿਅਕਤੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਾਦਸੇ ਦੀ ਸੂਚਨਾ ਮਿਲਣ ‘ਤੇ ਪੁਲਿਸ ਹਸਪਤਾਲ ਪਹੁੰਚੀ ਅਤੇ ਜ਼ਖਮੀਆਂ ਦਾ ਹਾਲ-ਚਾਲ ਪੁੱਛਿਆ।