Home ਦੇਸ਼ ਭਾਰਤ ‘ਚ ਫਿਰ ਭੂਚਾਲ ਦੇ ਝਟਕੇ ਕੀਤੇ ਗਏ ਮਹਿਸੂਸ , ਡਰ ਕੇ...

ਭਾਰਤ ‘ਚ ਫਿਰ ਭੂਚਾਲ ਦੇ ਝਟਕੇ ਕੀਤੇ ਗਏ ਮਹਿਸੂਸ , ਡਰ ਕੇ ਘਰਾਂ ਤੋਂ ਬਾਹਰ ਨਿਕਲੇ ਲੋਕ

0

ਨਵੀਂ ਦਿੱਲੀ : ਭਾਰਤ ‘ਚ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਨਿਕੋਬਾਰ ਟਾਪੂ ‘ਤੇ ਇਸ ਭੂਚਾਲ ਦੇ ਬਹੁਤ ਤੇਜ਼ ਝਟਕੇ ਆਏ , ਜਿਸਦੀ ਤੀਬਰਤਾ 5.9 ਰਿਕਟਰ ਪੈਮਾਨੇ ‘ਤੇ ਮਾਪੀ ਗਈ । ਇਸ ਦੇ ਨਾਲ ਹੀ ਬੰਗਾਲ ਦੀ ਖਾੜੀ ਵਿੱਚ ਵੀ ਭੂਚਾਲ ਦੇ ਝਟਕੇ ਲੱਗੇ, ਜਿਸਦੀ ਤੀਬਰਤਾ 5.6 ਰਿਕਟਰ ਪੈਮਾਨੇ ‘ਤੇ ਸੀ।

ਭੂਚਾਲ ਦਾ ਕੇਂਦਰ ਸਮੁੰਦਰ ਦੇ ਹੇਠਾਂ 10 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਸ਼ੁਕਰ ਹੈ ਕਿ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ, ਪਰ ਲੋਕ ਭੂਚਾਲ ਤੋਂ ਬਹੁਤ ਡਰੇ ਹੋਏ ਹਨ। ਰਾਸ਼ਟਰੀ ਭੂਚਾਲ ਵਿ ਗਿਆਨ ਕੇਂਦਰ ਨੇ ਭੂਚਾਲ ਦੀ ਪੁਸ਼ਟੀ ਕੀਤੀ ਹੈ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ‘ਤੇ ਰਹਿਣ ਵਾਲੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ।

ਗੁਜਰਾਤ ‘ਚ ਵੀ ਆਏ ਸਨ ਭੂਚਾਲ ਦੇ ਝਟਕੇ
ਇਸ ਤੋਂ ਪਹਿਲਾਂ ਪਿਛਲੇ ਦਿਨ ਗੁਜਰਾਤ ‘ਚ ਦੋ ਭੂਚਾਲ ਆਏ ਸਨ। ਕੱਛ ਜ਼ਿਲ੍ਹੇ ‘ਚ ਬੀਤੀ ਸਵੇਰੇ 11.12 ਵਜੇ ਰਿਕਟਰ ਪੈਮਾਨੇ ‘ਤੇ 3 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਰਾਪਰ ਇਲਾਕੇ ਤੋਂ 16 ਕਿਲੋਮੀਟਰ ਪੱਛਮ-ਦੱਖਣ-ਪੱਛਮ ‘ਚ ਸੀ। ਇਸ ਤੋਂ ਪਹਿਲਾਂ ਕੱਛ ‘ਚ 2.8 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਦਾ ਕੇਂਦਰ ਭਚਾਊ ਦੇ ਉੱਤਰ-ਉੱਤਰ-ਪੂਰਬ ‘ਚ ਸੀ। ਭੂਚਾਲ ਦੇ ਬਾਵਜੂਦ ਕੋਈ ਵੱਡੀ ਘਟਨਾ ਨਹੀਂ ਵਾਪਰੀ ਪਰ ਇਨ੍ਹਾਂ ਘਟਨਾਵਾਂ ਨੇ ਲੋਕਾਂ ‘ਚ ਡਰ ਅਤੇ ਚਿੰਤਾ ਵਧਾ ਦਿੱਤੀ ਹੈ।

Exit mobile version