ਗੁਜਰਾਤ : ਗੁਜਰਾਤ ਦੇ ਕੱਛ ਜ਼ਿਲ੍ਹੇ ‘ਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇੰਸਟੀਚਿਊਟ ਫਾਰ ਸਿਸਮੋਲੋਜੀਕਲ ਰਿਸਰਚ (ਆਈ.ਐਸ.ਆਰ.) ਮੁਤਾਬਕ ਭੂਚਾਲ ਦੀ ਤੀਬਰਤਾ 3.0 ਅਤੇ 2.8 ਮਾਪੀ ਗਈ। ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਇਸ ਘਟਨਾ ‘ਚ ਕਿਸੇ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।
ਕੱਛ ‘ਚ ਦੋ ਵਾਰ ਭੂਚਾਲ ਦੇ ਝਟਕੇ ਕੀਤੇ ਗਏ ਮਹਿਸੂਸ
ਭੂਚਾਲ ਦੇ ਪਹਿਲੇ ਝਟਕੇ ਦੀ ਤੀਬਰਤਾ 2.8 ਮਾਪੀ ਗਈ ਸੀ , ਜੋ ਸਵੇਰੇ 11.11 ਵਜੇ ਮਹਿਸੂਸ ਕੀਤਾ ਗਿਆ। ਭੂਚਾਲ ਦਾ ਕੇਂਦਰ ਕੱਛ ਜ਼ਿਲ੍ਹੇ ਦੇ ਭਚਾਊ ਇਲਾਕੇ ਤੋਂ ਉੱਤਰ-ਉੱਤਰ-ਪੂਰਬ ਦਿਸ਼ਾ ਵਿੱਚ ਸੀ। ਇਸ ਤੋਂ ਇਕ ਮਿੰਟ ਬਾਅਦ ਸਵੇਰੇ 11.12 ਵਜੇ 3.0 ਤੀਬਰਤਾ ਦਾ ਭੂਚਾਲ ਆਇਆ, ਜਿਸ ਦਾ ਕੇਂਦਰ ਰਾਪਰ ਤੋਂ 16 ਕਿਲੋਮੀਟਰ ਪੱਛਮ-ਦੱਖਣ-ਪੱਛਮ ‘ਚ ਸੀ।
ਕੋਈ ਵੱਡਾ ਨੁਕਸਾਨ ਨਹੀਂ
ਭੂਚਾਲ ਕਾਰਨ ਜ਼ਿਲ੍ਹੇ ਵਿੱਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ। ਕੱਛ ਜ਼ਿਲ੍ਹੇ ਨੂੰ ਭੂਚਾਲ ਦਾ ਬਹੁਤ ਜ਼ਿਆਦਾ ਖਤਰਾ ਮੰਨਿਆ ਜਾਂਦਾ ਹੈ ਅਤੇ ਇਸ ਨੇ ਪਹਿਲਾਂ ਵੀ ਭੂਚਾਲ ਦੇਖੇ ਹਨ।
ਵੱਡੇ ਭੂਚਾਲ ਕਾਰਨ 13,800 ਲੋਕਾਂ ਦੀ ਹੋ ਗਈ ਸੀ ਮੌਤ
ਸਾਲ 2001 ‘ਚ ਕੱਛ ਜ਼ਿਲ੍ਹੇ ‘ਚ ਭਿਆਨਕ ਭੂਚਾਲ ਆਇਆ ਸੀ, ਜਿਸ ‘ਚ ਕਰੀਬ 13,800 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਰੀਬ 1.67 ਲੱਖ ਲੋਕ ਜ਼ਖਮੀ ਹੋ ਗਏ ਸਨ। ਉਸ ਸਮੇਂ ਜ਼ਿਲ੍ਹੇ ਦੇ ਕਈ ਕਸਬਿਆਂ ਅਤੇ ਪਿੰਡਾਂ ਵਿੱਚ ਜਾਇਦਾਦ ਦਾ ਭਾਰੀ ਨੁਕਸਾਨ ਹੋਇਆ ਸੀ।