ਗੈਜੇਟ ਡੈਸਕ : ਐਲਨ ਮਸਕ ਦੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਪੂਰੀ ਦੁਨੀਆ ‘ਚ ਡਾਊਨ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ। ਯੂਜ਼ਰਸ ਇਸ ਮੁੱਦੇ ਨੂੰ ਲੈ ਕੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਸ਼ਿਕਾਇਤ ਕਰ ਰਹੇ ਹਨ।
ਵੈੱਬਸਾਈਟਾਂ ਦੇ ਬੰਦ ਹੋਣ ‘ਤੇ ਨਜ਼ਰ ਰੱਖਣ ਵਾਲੀ ਸਾਈਟ ਡਾਊਨਡਿਟੈਕਟਰ ਦੇ ਅਨੁਸਾਰ, ਭਾਰਤ ਵਿੱਚ ਟਵਿੱਟਰ ਦੇ ਡਾਊਨ ਹੋਣ ਦੀਆਂ ਲਗਭਗ 2000 ਸ਼ਿਕਾਇਤਾਂ ਹੁਣ ਤੱਕ ਦਰਜ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਅਮਰੀਕਾ ‘ਚ 18,000 ਯੂਜ਼ਰਸ ਨੇ ਐਕਸ ਦੇ ਬੰਦ ਹੋਣ ਦੀ ਸੂਚਨਾ ਦਿੱਤੀ ਹੈ, ਜਦਕਿ ਬ੍ਰਿਟੇਨ ‘ਚ 10,000 ਯੂਜ਼ਰਸ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਘਟਨਾ ‘ਤੇ ਕੰਪਨੀ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।