ਨਵੀਂ ਦਿੱਲੀ : ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਲਈ ਇਹ ਬਹੁਤ ਖੁਸ਼ਖਬਰੀ ਹੈ ਕਿ ਨਵੀਂ ਦਿੱਲੀ ਤੋਂ ਮਾਤਾ ਵੈਸ਼ਨੋ ਦੇਵੀ ਲਈ ਵੰਦੇ ਭਾਰਤ ਰੇਲ ਗੱਡੀ ਦੁਬਾਰਾ ਸ਼ੁਰੂ ਕੀਤੀ ਗਈ ਹੈ। ਜੰਮੂ ਰੇਲਵੇ ਸਟੇਸ਼ਨ ‘ਤੇ ਚੱਲ ਰਹੇ ਕੰਮ ਕਾਰਨ ਇਹ ਰੇਲ ਗੱਡੀ ਕੁਝ ਸਮੇਂ ਲਈ ਬੰਦ ਸੀ, ਪਰ ਹੁਣ ਇਸ ਰੇਲ ਗੱਡੀ ਨੇ ਦੁਬਾਰਾ ਆਪਣੀ ਸੇਵਾ ਸ਼ੁਰੂ ਕਰ ਦਿੱਤੀ ਹੈ।
ਇਹ ਰੇਲ ਗੱਡੀ ਬੁੱਧਵਾਰ ਨੂੰ ਛੱਡ ਕੇ ਹਫ਼ਤੇ ਵਿੱਚ ਛੇ ਦਿਨ ਚੱਲਦੀ ਹੈ, ਜਿਸ ਨਾਲ ਸ਼ਰਧਾਲੂਆਂ ਦੀ ਯਾਤਰਾ ਸੁਵਿਧਾਜਨਕ ਹੋਵੇਗੀ। ਇਹ ਰੇਲ ਗੱਡੀ ਅੰਬਾਲਾ, ਕੈਂਟ, ਲੁਧਿਆਣਾ ਜੰਕਸ਼ਨ, ਪਠਾਨਕੋਟ ਕੈਂਟ ਅਤੇ ਜੰਮੂ ਤਵੀ ਵਰਗੇ ਪ੍ਰਮੁੱਖ ਸਟੇਸ਼ਨਾਂ ‘ਤੇ ਰੁਕੇਗੀ, ਜਿਸ ਨਾਲ ਯਾਤਰੀਆਂ ਨੂੰ ਆਪਣੀ ਮੰਜ਼ਿਲ ‘ਤੇ ਪਹੁੰਚਣ ਵਿੱਚ ਆਸਾਨੀ ਹੋਵੇਗੀ। ਸ਼ਰਧਾਲੂਆਂ ਲਈ ਇਹ ਬਹੁਤ ਚੰਗੀ ਖ਼ਬਰ ਹੈ, ਕਿਉਂਕਿ ਇਹ ਰੇਲ ਗੱਡੀ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਵਿੱਚ ਮਦਦਗਾਰ ਸਾਬਤ ਹੋਵੇਗੀ। ਸ਼ਰਧਾਲੂ ਯਾਤਰਾ ਦਾ ਅਨੰਦ ਲੈਂਦੇ ਹੋਏ ਆਪਣੀ ਸ਼ਰਧਾ ਨਾਲ ਮਾਤਾ ਦੇ ਦਰਬਾਰ ਤੱਕ ਪਹੁੰਚ ਸਕਣਗੇ।