Homeਪੰਜਾਬਬਿਕਰਮਜੀਤ ਮਜੀਠੀਆ ਦੀ ਬਗਾਵਤ ‘ਤੇ ਬੋਲੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ

ਬਿਕਰਮਜੀਤ ਮਜੀਠੀਆ ਦੀ ਬਗਾਵਤ ‘ਤੇ ਬੋਲੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ

ਪੰਜਾਬ : ਅਕਾਲੀ ਦਲ ਵਿਚ ਚੱਲ ਰਹੇ ਤਾਜ਼ਾ ਘਟਨਾਕ੍ਰਮ ਤੇ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਬਿਆਨ ਸਾਹਮਣੇ ਆਇਆ ਹੈ। ਵੜਿੰਗ ਨੇ ਕਿਹਾ ਕਿ ਜਥੇਦਾਰ ਸਾਹਿਬਾਨ ਨੂੰ ਹਟਾਉਣ ਤੋਂ ਬਾਅਦ ਜਿਹੜਾ ਬਿਆਨ ਬਿਕਰਮਜੀਤ ਸਿੰਘ ਮਜੀਠੀਆ ਨੇ ਦਿੱਤਾ ਹੈ ਉਹ ‘ਫ਼ਿਕਸ ਮੈਚ’ ਹੈ। ਕਿਉਂਕਿ ਇਹ ਬਿਆਨ ਸੁਖਬੀਰ ਵਲੋਂ ਹੀ ਦੁਆਇਆ ਗਿਆ ਹੈ।

ਉਨ੍ਹਾਂ ਅਨੁਸਾਰ ਸੁਖਬੀਰ ਨੂੰ ਪ੍ਰਸਤਾਵ ਰੱਖਿਆ ਅਤੇ ਉਸ ਦਾ ਨਿਪਟਾਰਾ ਬਿਕਰਮ ਮਜੀਠੀਆ ਨੇ ਕਰ ਦਿੱਤਾ ਹੈ। ਵੜਿੰਗ ਨੇ ਕਿਹਾ ਕਿ ਇਸ ਬਿਆਨ ਬਾਜ਼ੀ ਵਿਚ ਨਵਾਂ ਕੁਝ ਵੀਨਹੀਂ ਹੈ। ਕੇਵਲ ਪਰਿਵਾਰ ਅੰਦਰ ਹੀ ਸੱਤਾ ਰੱਖਣ ਦੀ ਕੋਸ਼ਿਸ਼ ਹੈ ਅਤੇ ਇਹ ਲੋਕ ਆਮ ਜਨਤਾ ਦੀਆਂ ਅੱਖਾਂ ਵਿਚ ਘੱਟਾ ਪਾ ਰਹੇ ਹਨ। ਇਨ੍ਹਾਂ ਕਿਹਾ ਕਿ ਮਜੀਠੀਆ ਨੇ ਸਾਰਾ ਕੁਝ ਸੁਖਬੀਰ ਬਾਦਲ ਨੂੰ ਬਚਾਉਣ ਵਾਸਤੇ ਕਰ ਰਹੇ ਹਨ। ਉਨ੍ਹਾਂ ਸਵਾਲ ਪੁੱਛਿਆ ਕਿ ਜੇਕਰ ਮਜੀਠੀਆ ਇੰਨੇ ਹੀ ਪੰਥਪ੍ਰਸਤ ਹਨ ਤਾਂ ਉਨ੍ਹਾਂ ਨੇ ਉਸ ਵੇਲੇ ਆਵਾਜ਼ ਕਿਉਂ ਨਹੀਂ ਉਠਾਈ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਅਹੁਦੇ ਤੋਂ ਲਾਂਭੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਜਦੋਂ ਸੁਖਬੀਰ ਬਾਦਲ ਫਸ ਗਏ ਹਨ ਉਨ੍ਹਾਂ ਮੰਝਧਾਰ ਵਿਚੋਂ ਕੱਢਣ ਲਈ ਮਜੀਠੀਆ ਅਜਿਹੇ ਬਿਆਨ ਦਾਗ ਰਹੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments