ਅੰਮ੍ਰਿਤਸਰ : ਰਾਸ਼ਟਰੀ ਮਹਿਲਾ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਖਾਲਸਾ ਕਾਲਜ ਫਾਰ ਵੂਮੈਨ, ਅੰਮ੍ਰਿਤਸਰ ਦਾ ਦੌਰਾ ਕੀਤਾ। ਇਸ ਦੌਰਾਨ ਇਕ ਵਿਸ਼ੇਸ਼ ਪ੍ਰੋਗਰਾਮ ਰੱਖਿਆ ਗਿਆ, ਜਿਸ ਵਿਚ ਉਨ੍ਹਾਂ ਨੇ ਹਿੱਸਾ ਲਿਆ। ਇਸ ਦੌਰਾਨ ਕਾਲਜ ਦੀ ਵਿਦਿਆਰਥਣਾਂ ਨਾਲ ਗੱਲਬਾਤ ਵੀ ਕੀਤੀ ਅਤੇ ਵਿਦਿਆਰਥਣਾਂ ਨੇ ਮੁੱਖ ਮੰਤਰੀ ਮਾਨ ਨਾਲ ਸਵਾਲ ਜਵਾਬ ਵੀ ਕੀਤੇ।
ਇਸ ਮੌਕੇ ਇਕ ਵਿਦਿਆਰਥਣ ਨੇ ਮੁੱਖ ਮੰਤਰੀ ਮਾਨ ਨੂੰ ਪੁੱਛਿਆ ਕਿ ਕੀ ਉਹ ਆਪਣੇ ਘਰ ਵੀ ਮੁੱਖ ਮੰਤਰੀ ਵਾਂਗ ਰਹਿੰਦੇ ਹਨ। ਵਿਦਿਆਰਥਣ ਦੇ ਇਸ ਸਵਾਲ ‘ਤੇ ਮੁੱਖ ਮੰਤਰੀ ਮਾਨ ਹੱਸ ਪਏ। ਉਨ੍ਹਾਂ ਕਿਹਾ ਕਿ ਉਹ ਘਰ ‘ਚ ਮੁੱਖ ਮੰਤਰੀ ਵਾਂਗ ਨਹੀਂ ਰਹਿੰਦੇ। ਔਰਤ ਜਗਤ ਜਨਨੀ ਹੈ…ਉਨ੍ਹਾਂ ਤੋਂ ਡਰਨਾ ਸਰਬਵਿਆਪੀ ਸੱਚ ਹੈ, ਇਹ ਦੁਨਿਆਦਾਰੀ ਹੈ।
ਮਾਨ ਨੇ ਕਿਹਾ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਓਬਾਮਾ ਨੇ ਵੀ ਕਿਹਾ ਸੀ ਕਿ ਉਹ ਮਿਸ਼ੇਲ ਓਬਾਮਾ ਤੋਂ ਡਰਦੇ ਹਨ। ਇਸ ਦੇ ਨਾਲ ਹੀ ਸੀ.ਐੱਮ ਮਾਨ ਨੇ ਹੱਸਦੇ ਹੋਏ ਕਿਹਾ ਕਿ , “ਮੇਰੀ ਕਿਸਮਤ ਚੰਗੀ ਹੈ ਕਿਉਂਕਿ ਮੇਰੀ ਪਤਨੀ ਇੱਕ ਡਾਕਟਰ ਹੈ ਅਤੇ ਉਹ ਮੈਨੂੰ ਅੰਗਰੇਜ਼ੀ ਵਿੱਚ ਬੋਲਦੀ ਹੈ। ‘
ਮੁੱਖ ਮੰਤਰੀ ਮਾਨ ਨੇ ਵਿਦਿਆਰਥਣਾਂ ਨੂੰ ਕਿਹਾ ਕਿ ਔਰਤਾਂ ਨੂੰ ਸ਼ੇਰਨੀ ਬਣਨਾ ਚਾਹੀਦਾ ਹੈ ਅਤੇ ਆਪਣੇ ਹੱਕਾਂ ਲਈ ਲੜਨਾ ਚਾਹੀਦਾ ਹੈ। ਦੱਸ ਦੇਈਏ ਕਿ ਅੱਜ ਇਸੇ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਮਾਨ ਨੇ ਅੰਮ੍ਰਿਤਸਰ ਖਾਲਸਾ ਕਾਲਜ ਫਾਰ ਵੂਮੈਨ ਵਿਖੇ ਏਅਰਕੇਅਰ ਸੈਂਟਰ ਦਾ ਉਦਘਾਟਨ ਕੀਤਾ।