Home ਦੇਸ਼ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੇਸ਼ ਦੇ ਵਿਕਾਸ ‘ਚ CISF ਦੇ...

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੇਸ਼ ਦੇ ਵਿਕਾਸ ‘ਚ CISF ਦੇ ਯੋਗਦਾਨ ਦੀ ਕੀਤੀ ਸ਼ਲਾਘਾ

0

ਚੇਨਈ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਤਾਮਿਲਨਾਡੂ ਦੇ ਅਰਾਕੋਨਮ ਵਿੱਚ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐਸ.ਐਫ.) ਦੇ 56ਵੇਂ ਸਥਾਪਨਾ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰੇ ਦੌਰਾਨ ਉਨ੍ਹਾਂ ਨੇ ਸੀ.ਆਈ.ਐਸ.ਐਫ. ਮੈਗਜ਼ੀਨ ਸੈਂਟੀਨਲ ਜਾਰੀ ਕੀਤਾ ਅਤੇ ਪਰੇਡ ਦਾ ਨਿਰੀਖਣ ਕੀਤਾ।

ਦੇਸ਼ ਦੇ ਵਿਕਾਸ ਵਿੱਚ ਸੀ.ਆਈ.ਐਸ.ਐਫ. ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੀ.ਆਈ.ਐਸ.ਐਫ. ਨੇ ਪਿਛਲੇ 56 ਸਾਲਾਂ ਵਿੱਚ ਦੇਸ਼ ਦੇ ਉਦਯੋਗਿਕ ਸੁਰੱਖਿਆ ਜਾਲ ਨੂੰ ਮਜ਼ਬੂਤ ਕੀਤਾ ਹੈ। ਦੇਸ਼ ਦੇ ਵਿਕਾਸ ਅਤੇ ਸੁਰੱਖਿਆ ਵਿੱਚ ਇਸ ਦੀ ਭੂਮਿਕਾ ਬਹੁਤ ਮਹੱਤਵਪੂਰਨ ਰਹੀ ਹੈ। ਮੈਂ ਸੀ.ਆਈ.ਐਸ.ਐਫ. ਦੇ ਹਰੇਕ ਜਵਾਨ ਨੂੰ ਉਨ੍ਹਾਂ ਦੇ ਯੋਗਦਾਨ ਲਈ ਵਧਾਈ ਦਿੰਦਾ ਹਾਂ।

ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ – ਗ੍ਰਹਿ ਮੰਤਰੀ ਨੇ ਸੀ.ਆਈ.ਐਸ.ਐਫ. ਦੇ 127 ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ, “ਇਨ੍ਹਾਂ ਜਵਾਨਾਂ ਨੇ ਵੱਖ-ਵੱਖ ਖੇਤਰਾਂ ਵਿੱਚ ਸੁਰੱਖਿਆ ਡਿਊਟੀ ਨਿਭਾਉਂਦੇ ਹੋਏ ਸਰਵਉੱਚ ਕੁਰਬਾਨੀ ਦਿੱਤੀ ਹੈ। ਉਨ੍ਹਾਂ ਦੀ ਕੁਰਬਾਨੀ ਹੀ ਭਾਰਤ ਨੂੰ ਮਾਣ ਨਾਲ ਦੁਨੀਆ ਦੇ ਸਾਹਮਣੇ ਖੜ੍ਹਾ ਕਰਦੀ ਹੈ।

ਤਾਮਿਲ ਭਾਸ਼ਾ ਨੂੰ ਲੈ ਕੇ ਵੱਡਾ ਐਲਾਨ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀ.ਆਈ.ਐਸ.ਐਫ.) ਦੀ ਭਰਤੀ ਵਿੱਚ ਮਾਂ ਬੋਲੀ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ ਅਤੇ ਕਿਹਾ ਕਿ ਹੁਣ ਉਮੀਦਵਾਰ ਤਾਮਿਲ ਸਮੇਤ 8 ਭਾਸ਼ਾਵਾਂ ਵਿੱਚ ਪ੍ਰੀਖਿਆ ਦੇ ਸਕਣਗੇ। ਉਨ੍ਹਾਂ ਨੇ ਤਾਮਿਲਨਾਡੂ ਸਰਕਾਰ ਨੂੰ ਮੈਡੀਕਲ ਅਤੇ ਇੰਜੀਨੀਅਰਿੰਗ ਪਾਠਕ੍ਰਮ ਵਿੱਚ ਤਾਮਿਲ ਭਾਸ਼ਾ ਨੂੰ ਸ਼ਾਮਲ ਕਰਨ ਦੀ ਅਪੀਲ ਕੀਤੀ।

ਸਥਾਪਨਾ ਦਿਵਸ ਦਾ ਆਯੋਜਨ ਹੁਣ ਵੱਖ-ਵੱਖ ਰਾਜਾਂ ਵਿੱਚ – ਅਮਿਤ ਸ਼ਾਹ ਨੇ ਕਿਹਾ ਕਿ 2019 ਤੋਂ ਸੀ.ਆਈ.ਐਸ.ਐਫ. ਸਥਾਪਨਾ ਦਿਵਸ ਦਿੱਲੀ ਦੀ ਬਜਾਏ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮਨਾਇਆ ਜਾ ਰਿਹਾ ਹੈ। ਇਸ ਸਾਲ ਇਹ ਪ੍ਰੋਗਰਾਮ ਖੇਤਰੀ ਸਿਖਲਾਈ ਕੇਂਦਰ, ਥੱਕਕੋਲਮ ਵਿਖੇ ਆਯੋਜਿਤ ਕੀਤਾ ਗਿਆ ਹੈ। ਤਾਮਿਲਨਾਡੂ ਦਾ ਅਮੀਰ ਸੱਭਿਆਚਾਰ ਭਾਰਤ ਦੀ ਵਿਰਾਸਤ ਨੂੰ ਮਜ਼ਬੂਤ ਕਰਦਾ ਹੈ।

ਸੀ.ਆਈ.ਐਸ.ਐਫ. ਦੀ ਮੁੱਖ ਭੂਮਿਕਾ – ਸੀ.ਆਈ.ਐਸ.ਐਫ. ਦੇਸ਼ ਭਰ ਵਿੱਚ ਪ੍ਰਮਾਣੂ ਪਲਾਂਟਾਂ, ਹਵਾਈ ਅੱਡਿਆਂ, ਮੈਟਰੋ ਨੈੱਟਵਰਕ, ਬੰਦਰਗਾਹਾਂ ਅਤੇ ਸਰਕਾਰੀ ਅਦਾਰਿਆਂ ਦੀ ਸੁਰੱਖਿਆ ਵਿੱਚ ਤਾਇਨਾਤ ਹੈ। 56 ਸਾਲਾਂ ਵਿੱਚ, ਇਸਨੇ ਦੇਸ਼ ਦੀ ਉਦਯੋਗਿਕ ਅਤੇ ਰਣਨੀਤਕ ਸੰਪਤੀਆਂ ਦੀ ਰੱਖਿਆ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।

Exit mobile version