ਦੱਖਣੀ ਅਮਰੀਕਾ : ਦੱਖਣੀ ਅਮਰੀਕਾ ਦੇ ਦੇਸ਼ ਚਿਲੀ ਦੇ ਉੱਤਰੀ ਖੇਤਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦੀ ਤੀਬਰਤਾ 6.1 ਸੀ। ਅਜੇ ਤੱਕ ਕਿਸੇ ਜਾਨੀ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਦੇ ਨਾਲ ਹੀ, ਭੂਚਾਲ ਪ੍ਰਭਾਵਿਤ ਦੱਖਣੀ ਅਮਰੀਕੀ ਦੇਸ਼ ਵਿੱਚ ਸੁਨਾਮੀ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ। ਸੰਯੁਕਤ ਰਾਜ ਭੂ-ਵਿਿਗਆਨ ਸਰਵੇਖਣ ਦੇ ਅਨੁਸਾਰ, ਭੂਚਾਲ ਦਾ ਕੇਂਦਰ ਚਿਲੀ ਦੀ ਬੋਲੀਵੀਆ ਸਰਹੱਦ ਦੇ ਨੇੜੇ ਉੱਤਰੀ ਮਾਰੂਥਲ ਦੇ ਕਿਨਾਰੇ ਸਥਿਤ ਇੱਕ ਛੋਟਾ ਜਿਹਾ ਸ਼ਹਿਰ ਸੈਨ ਪੇਡਰੋ ਡੀ ਅਟਾਕਾਮਾ ਤੋਂ 104 ਕਿਲੋਮੀਟਰ ਦੱਖਣ-ਪੱਛਮ ਵਿੱਚ ਸੀ। ਦੱਸ ਦੇਈਏ ਕਿ ਇਹ ਭੂਚਾਲ 6 ਮਾਰਚ ਨੂੰ ਆਇਆ।
ਯੂਨਾਈਟਿਡ ਸਟੇਟਸ ਜਿਓਲੌਜੀਕਲ ਸਰਵੇ (ੂਸ਼ਘਸ਼) ਨੇ ਕਿਹਾ ਕਿ ਸਥਾਨਕ ਸਮੇਂ ਅਨੁਸਾਰ ਦੁਪਹਿਰ 12:21 ਵਜੇ ਭੂਚਾਲ ਆਇਆ,ਜਿਸਦੀ ਡੂੰਘਾਈ 93 ਕਿਲੋਮੀਟਰ ਸੀ। ਚਿਲੀ ਦੀ ਰਾਸ਼ਟਰੀ ਆਫ਼ਤ ਏਜੰਸੀ ਨੇ ਭੂਚਾਲ ਨੂੰ “ਮੱਧਮ ਤੀਬਰਤਾ” ਵਜੋਂ ਸ਼੍ਰੇਣੀਬੱਧ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਕਿਸੇ ਵੀ ਸੰਭਾਵੀ ਨੁਕਸਾਨ ਦਾ ਮੁਲਾਂਕਣ ਕਰਨਾ ਜਾਰੀ ਰੱਖੇਗੀ। ਉਨ੍ਹਾਂ ਅੱਗੇ ਕਿਹਾ ਕਿ ਇਸ ਭੂਚਾਲ ਤੋਂ ਬਾਅਦ ਸੁਨਾਮੀ ਦਾ ਕੋਈ ਖ਼ਤਰਾ ਨਹੀਂ ਹੈ।
ਚਿਲੀ ਰਿੰਗ ਆਫ਼ ਫਾਇਰ ‘ਤੇ ਸਥਿਤ ਹੈ। ਇਹ ਖੇਤਰ ਚਿਲੀ ਤੋਂ ਅਲਾਸਕਾ ਤੱਕ ਫੈਲਿਆ ਹੋਇਆ ਹੈ, ਜਿੱਥੇ ਪ੍ਰਸ਼ਾਂਤ ਮਹਾਸਾਗਰ ਦੀ ਸਤ੍ਹਾ ਦੇ ਹੇਠਾਂ ਟੈਕਟੋਨਿਕ ਪਲੇਟਾਂ ਟਕਰਾਉਂਦੀਆਂ ਹਨ, ਜਿਸ ਕਾਰਨ ਭੂਚਾਲ ਅਤੇ ਸੁਨਾਮੀ ਆਉਂਦੇ ਹਨ। ਚਿਲੀ ਦੇ ਲੋਕਾਂ ਕੋਲ ਅਜੇ ਵੀ 2010 ਵਿੱਚ ਆਏ 8.8 ਤੀਬਰਤਾ ਵਾਲੇ ਭੂਚਾਲ ਦੀਆਂ ਯਾਦਾਂ ਤਾਜ਼ਾ ਹਨ, ਜਿਸਨੇ ਸੁਨਾਮੀ ਨੂੰ ਜਨਮ ਦਿੱਤਾ ਸੀ। ਇਸ ਸੁਨਾਮੀ ਕਾਰਨ 526 ਲੋਕਾਂ ਦੀ ਮੌਤ ਹੋ ਗਈ ਸੀ। ਇਸ ਆਫ਼ਤ ਤੋਂ ਬਾਅਦ, ਚਿਲੀ ਦੇ ਅਧਿਕਾਰੀਆਂ ਨੇ ਐਮਰਜੈਂਸੀ ਪ੍ਰਕਿਿਰਆਵਾਂ ਨੂੰ ਬਿਹਤਰ ਬਣਾਉਣ ਅਤੇ ਇਮਾਰਤਾਂ ਵਿੱਚ ਝਟਕਾ-ਸੋਖਣ ਵਾਲੇ ਯੰਤਰ ਲਗਾਉਣ ਦੀ ਕੋਸ਼ਿਸ਼ ਕੀਤੀ ਹੈ, ਜੋ ਨੁਕਸਾਨ ਨੂੰ ਕਾਫ਼ੀ ਹੱਦ ਤੱਕ ਘਟਾ ਸਕਦੇ ਹਨ ਅਤੇ ਢਹਿਣ ਤੋਂ ਰੋਕ ਸਕਦੇ ਹਨ।
28 ਫਰਵਰੀ, 2025 ਨੂੰ ਭਾਰਤ ਸਮੇਤ ਚਾਰ ਦੇਸ਼ਾਂ ਵਿੱਚ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਤਿੰਨ ਘੰਟਿਆਂ ਦੇ ਅੰਦਰ, ਭਾਰਤ, ਨੇਪਾਲ, ਤਿੱਬਤ ਅਤੇ ਪਾਕਿਸਤਾਨ ਦੇ ਕਈ ਇਲਾਕਿਆਂ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭਾਰਤ ਵਿੱਚ, ਪਟਨਾ ਦੇ ਲੋਕਾਂ ਨੂੰ ਸਵੇਰੇ 2.35 ਵਜੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਹੋਏ ਜਿਸ ਤੋਂ ਬਾਅਦ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ। ਰਿਕਟਰ ਪੈਮਾਨੇ ‘ਤੇ ਇਸਦੀ ਤੀਬਰਤਾ 5.5 ਦਰਜ ਕੀਤੀ ਗਈ।