ਨਵੀਂ ਦਿੱਲੀ : ਦਿੱਲੀ ਦੀ ਕ੍ਰਿਸ਼ਨਾ ਨਗਰ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ (ਆਪ) ਦੇ ਸਾਬਕਾ ਵਿਧਾਇਕ ਐੱਸ ਕੇ ਬੱਗਾ ਦਾ ਦੇਂਹਾਤ ਹੋ ਗਿਆ। ਪਾਰਟੀ ਨੇ ਉਨ੍ਹਾਂ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਆਪ ਨੇ ਟਵੀਟ ਕਰ ਕਿਹਾ ” ਐੱਸ.ਕੇ ਬੱਗਾ ਜੀ ਦਾ ਲੋਕਾਂ ਪ੍ਰਤੀ ਸਮਰਪਣ ਸਾਨੂੰ ਸਾਰਿਆਂ ਨੂੰ ਹਮੇਸ਼ਾ ਪ੍ਰੇਰਿਤ ਕਰਦਾ ਰਹੇਗਾ। ਪਾਰਟੀ ਨੇਤਾਵਾਂ ਅਤੇ ਸਮਰਥਕਾਂ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।