Homeਪੰਜਾਬਵਿਵਾਦਾਂ ‘ਚ ਘਿਰੇ ਮਸ਼ਹੂਰ ਪਾਦਰੀ ਪ੍ਰਾਫ਼ਿਟ ਬਜਿੰਦਰ ਸਿੰਘ

ਵਿਵਾਦਾਂ ‘ਚ ਘਿਰੇ ਮਸ਼ਹੂਰ ਪਾਦਰੀ ਪ੍ਰਾਫ਼ਿਟ ਬਜਿੰਦਰ ਸਿੰਘ

ਪੰਜਾਬ : ਮਸ਼ਹੂਰ ਪਾਦਰੀ ਪ੍ਰਾਫ਼ਿਟ ਬਜਿੰਦਰ ਸਿੰਘ ਵਿਵਾਦਾਂ ਵਿਚ ਘਿਰਿਆ ਹੋਇਆ ਹੈ। ਦਰਅਸਲ, ਪਾਦਰੀ ਬਜਿੰਦਰ ਸਿੰਘ ਵਿਰੁਧ ਮੋਹਾਲੀ ਅਦਾਲਤ ਨੇ ਜਾਰੀ ਕੀਤਾ ਗ਼ੈਰ-ਜ਼ਮਾਨਤੀ ਵਾਰੰਟ ਕੀਤਾ ਹੈ। ਜਾਣਕਾਰੀ ਅਨੁਸਾਰ ਪ੍ਰਾਫ਼ਿਟ ਬਜਿੰਦਰ ਸਿੰਘ ਵਿਰੁਧ ਜ਼ੀਰਕਪੁਰ ’ਚ 2018 ’ਚ ਜਿਨਸੀ ਸ਼ੋਸ਼ਣ ਮਾਮਲਾ ਦਰਜ ਹੋਇਆ ਸੀ।

ਜਾਣਕਾਰੀ ਅਨੁਸਾਰ 2018 ਵਿਚ, ਬਜਿੰਦਰ ਸਿੰਘ ‘ਤੇ ਇਕ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਸੀ, ਜਿੱਥੇ ਪੀੜਤਾ ਨੇ ਦੋਸ਼ ਲਗਾਇਆ ਸੀ ਕਿ ਬਜਿੰਦਰ ਸਿੰਘ ਨੇ ਸੈਕਟਰ 63, ਚੰਡੀਗੜ੍ਹ ਵਿਚ ਅਪਣੇ ਘਰ ’ਚ ਉਸ ਨਾਲ ਬਲਾਤਕਾਰ ਕੀਤਾ ਅਤੇ ਜਿਨਸੀ ਸ਼ੋਸ਼ਣ ਦੀ ਇਕ ਵੀਡੀਉ ਵੀ ਰਿਕਾਰਡ ਕੀਤੀ। ਜਿਸ ਸਬੰਧੀ ਉਸ ਨੂੰ ਅਦਾਲਤ ਵਿਚ ਪੇਸ਼ ਹੋਣਾ ਸੀ। ਪਰ ਉਹ ਨਹੀਂ ਪਹੁੰਚ ਸਕਿਆ ਤੇ ਇਸ ਸਬੰਧ ਵਿਚ ਉਸ ਵਿਰੁਧ ਬੀਤੇ ਦਿਨ ਮੋਹਾਲੀ ਅਦਾਲਤ ਨੇ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ।

ਇਸ ਸਬੰਧੀ ਬਜਿੰਦਰ ਸਿੰਘ ਦਾ ਬਿਆਨ ਵੀ ਸਾਹਮਣੇ ਆਇਆ ਹੈ। ਇਸ ਸਬੰਧੀ ਉਨ੍ਹਾਂ ਕਿਹਾ ਕਿ ਜੇ ਮੇਰੇ ਵਿਰੁਧ ਦਰਜ ਕੇਸ ਰੱਦ ਨਹੀਂ ਕੀਤਾ ਜਾਂਦਾ ਤਾਂ ਉਹ ਸਿਆਸਤਦਾਨਾਂ ਨਾਲ ਮਿਲ ਕੇ 12 ਮਾਰਚ ਨੂੰ ਪੂਰਾ ਪੰਜਾਬ ਬੰਦ ਕਰ ਦੇਣਗੇ। ਇੱਥੇ ਤੁਹਾਨੂੰ ਦਸ ਦਈਏ ਕਿ ਪਾਦਰੀ ਬਜਿੰਦਰ ਸਿੰਘ ‘ਤੇ ਕਪੂਰਥਲਾ ’ਚ ਵੀ ਛੇੜਛਾੜ ਦਾ ਮਾਮਲਾ ਦਰਜ ਹੈ। ਸ਼ਿਕਾਇਤ ਵਿਚ, ਕਪੂਰਥਲਾ ਦੀ ਰਹਿਣ ਵਾਲੀ ਔਰਤ ਨੇ ਕਿਹਾ ਕਿ 2017 ਵਿਚ ਉਸ ਦੇ ਮਾਤਾ-ਪਿਤਾ ਪਿੰਡ ਤਾਜਪੁਰ ਵਿਚ ਸਥਿਤ ਚਰਚ ਆਫ਼ ਗਲੋਰੀ ਐਂਡ ਵਿਜ਼ਡਮ ਜਾਣ ਲੱਗ ਪਏ ਸਨ। ਜਿੱਥੇ ਪਾਦਰੀ ਬਜਿੰਦਰ ਸਿੰਘ ਨੇ ਉਸ ਦਾ ਫ਼ੋਨ ਨੰਬਰ ਲੈ ਲਿਆ ਅਤੇ ਮੈਸੇਜਾਂ ਅਤੇ ਫ਼ੋਨ ਰਾਹੀਂ ਉਸ ਨਾਲ ਅਸ਼ਲੀਲ ਗੱਲਾਂ ਕਰਨ ਲੱਗ ਪਿਆ।

ਫਿਰ 2022 ਵਿਚ, ਪਾਦਰੀ ਨੇ ਉਸ ਨੂੰ ਚਰਚ ਦੇ ਕੈਬਿਨ ਵਿਚ ਇਕੱਲਾ ਬਿਠਾਉਣਾ ਸ਼ੁਰੂ ਕਰ ਦਿਤਾ। ਜਦੋਂ ਉਹ ਇਕੱਲੀ ਹੁੰਦੀ ਸੀ, ਤਾਂ ਉਹ ਕੈਬਿਨ ਵਿਚ ਆ ਜਾਂਦਾ ਸੀ ਅਤੇ ਉਸ ਨੂੰ ਗ਼ਲਤ ਢੰਗ ਨਾਲ ਛੂਹਦਾ ਸੀ। ਇੱਥੇ ਔਰਤ ਨੇ ਪਾਦਰੀ ’ਤੇ ਉਸ ਨੂੰ ਅਤੇ ਉਸ ਦੇ ਪਰਵਾਰ ਨੂੰ ਮਾਰਨ ਦਾ ਵੀ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਪਰਵਾਰ ਦੇ ਕਿਸੇ ਮੈਂਬਰ ਨੂੰ ਕੋਈ ਨੁਕਸਾਨ ਹੁੰਦਾ ਹੈ ਤਾਂ ਬਜਿੰਦਰ ਸਿੰਘ ਅਤੇ ਅਵਤਾਰ ਸਿੰਘ ਇਸ ਦੇ ਜ਼ਿੰਮੇਵਾਰ ਹੋਣਗੇ। ਇਸ ਸਬੰਧ ਉਸ ਨੇ ਕਪੂਰਥਲਾ ਪੁਲਿਸ ਨੂੰ ਕੁੱਝ ਦਿਨ ਪਹਿਲਾਂ ਮਾਮਲਾ ਦਰਜ ਕਰਵਾਇਆ ਸੀ। ਇਸ ਦੇ ਨਾਲ ਹੀ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਪਾਦਰੀ ਬਜਿੰਦਰ ਵਿਰੁਧ ‘ਸੋ-ਮੋਟੋ’ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਸੀਨੀਅਰ ਅਧਿਕਾਰੀ ਤੋਂ ਜਾਂਚ ਕਰਵਾਈ ਜਾ ਸਕਦੀ ਹੈ। ਉਨ੍ਹਾਂ ਇਸ ਸਬੰਧੀ 6 ਮਾਰਚ ਤਕ ਸਟੇਟਸ ਰਿਪੋਰਟ ਪੇਸ਼ ਕਰਨ ਦੀ ਮੰਗ ਕੀਤੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments