Home ਸੰਸਾਰ ਅਮਰੀਕਾ ਨੇ ਯੂਕਰੇਨ ਦੀ ਮਦਦ ਤੋਂ ਕੀਤਾ ਇਨਕਾਰ, ਯੂ.ਕੇ ਮਦਦ ਵੱਲ ਵਧਾਇਆ...

ਅਮਰੀਕਾ ਨੇ ਯੂਕਰੇਨ ਦੀ ਮਦਦ ਤੋਂ ਕੀਤਾ ਇਨਕਾਰ, ਯੂ.ਕੇ ਮਦਦ ਵੱਲ ਵਧਾਇਆ ਹੱਥ

0

ਯੂ.ਕੇ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਯੂਕਰੇਨੀ ਵੋਲੋਦੀਮੀਰ ਜ਼ੇਲੇਂਸਕੀ ਵਿਚਕਾਰ ਦਰਾਰ ਪੈਦਾ ਹੋ ਗਈ। ਦੋਵਾਂ ਦੇਸ਼ਾਂ ਦੇ ਚੋਟੀ ਦੇ ਆਗੂਆਂ ਵਿਚਕਾਰ ਗਰਮਾ-ਗਰਮ ਬਹਿਸ ਹੋਈ, ਜਿਸਦੀ ਚਰਚਾ ਪੂਰੀ ਦੁਨੀਆ ਵਿੱਚ ਹੋ ਰਹੀ ਹੈ। ਅਮਰੀਕਾ ਤੋਂ ਮਦਦ ਦੀ ਉਮੀਦ ਗੁਆਉਣ ਤੋਂ ਬਾਅਦ, ਯੂ.ਕੇ ਨੇ ਯੂਕਰੇਨ ਵੱਲ ਮਦਦ ਦਾ ਹੱਥ ਵਧਾਇਆ ਹੈ। ਯੂਕਰੇਨ ਨੂੰ ਬ੍ਰਿਟੇਨ ਤੋਂ 2.84 ਬਿਲੀਅਨ ਡਾਲਰ ਦਾ ਕਰਜ਼ਾ ਮਿਿਲਆ। ਇਸ ਪੈਸੇ ਦੀ ਵਰਤੋਂ ਯੂਕਰੇਨ ਵਿੱਚ ਖਤਰਨਾਕ ਹਥਿਆਰ ਬਣਾਉਣ ਲਈ ਕੀਤੀ ਜਾਵੇਗੀ। ਜ਼ੇਲੇਂਸਕੀ ਨੇ ਇਸ ਲਈ ਬ੍ਰਿਟੇਨ ਦਾ ਧੰਨਵਾਦ ਕੀਤਾ।

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸ਼ਨੀਵਾਰ ਨੂੰ ਕਿਹਾ ਕਿ ਬ੍ਰਿਟੇਨ ਤੋਂ 2.26 ਬਿਲੀਅਨ ਪੌਂਡ ਜਾਂ 2.84 ਬਿਲੀਅਨ ਡਾਲਰ ਦਾ ਕਰਜ਼ਾ ਪ੍ਰਾਪਤ ਹੋਇਆ ਹੈ, ਜਿਸਦੀ ਵਰਤੋਂ ਯੂਕਰੇਨ ਵਿੱਚ ਹਥਿਆਰ ਬਣਾਉਣ ਲਈ ਕੀਤੀ ਜਾਵੇਗੀ। ਬ੍ਰਿਿਟਸ਼ ਚਾਂਸਲਰ ਰਾਚੇਲ ਰੀਵਜ਼ ਅਤੇ ਯੂਕਰੇਨ ਦੇ ਵਿੱਤ ਮੰਤਰੀ ਸਰਗੀ ਮਾਰਚੇਂਕੋ ਨੇ ਕਰਜ਼ੇ ਦੇ ਸਮਝੌਤੇ ਦੇ ਪ੍ਰਸਤਾਵ ‘ਤੇ ਦਸਤਖਤ ਕੀਤੇ, ਜਿਸਦੀ ਪਹਿਲੀ ਕਿਸ਼ਤ ਅਗਲੇ ਹਫ਼ਤੇ ਆਉਣ ਦੀ ਉਮੀਦ ਹੈ।

Exit mobile version