ਤਰਨ ਤਾਰਨ: ਨਗਰ ਕੌਂਸਲ ਚੋਣਾਂ ਲਈ ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਗਈ ਹੈ। ਤਰਨ ਤਾਰਨ, ਡੇਰਾ ਬਾਬਾ ਨਾਨਕ ਅਤੇ ਤਲਵਾੜਾ ਵਿੱਚ ਵੋਟਾਂ ਪੈ ਰਹੀਆਂ ਹਨ। ਲੋਕ ਵੋਟ ਪਾਉਣ ਲਈ ਪੋਲੰਿਗ ਬੂਥਾਂ ‘ਤੇ ਪਹੁੰਚ ਰਹੇ ਹਨ। ਨਤੀਜੇ ਸ਼ਾਮ 4 ਵਜੇ ਤੱਕ ਆ ਜਾਣਗੇ। ਵੋਟਿੰਗ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਵੋਟਾਂ ਦੀ ਗਿਣਤੀ ਵੋਟਿੰਗ ਤੋਂ ਤੁਰੰਤ ਬਾਅਦ ਪੋਲੰਿਗ ਸਟੇਸ਼ਨਾਂ ‘ਤੇ ਕੀਤੀ ਜਾਵੇਗੀ।