Home Technology ਹੁਣ ਤੁਸੀਂ ਵਟਸਐਪ ਰਾਹੀਂ ਲਿਖਵਾ ਸਕਦੇ ਹੋ ਈ-ਐਫ.ਆਈ.ਆਰ

ਹੁਣ ਤੁਸੀਂ ਵਟਸਐਪ ਰਾਹੀਂ ਲਿਖਵਾ ਸਕਦੇ ਹੋ ਈ-ਐਫ.ਆਈ.ਆਰ

0

ਗੈਜੇਟ ਡੈਸਕ : ਹੁਣ ਵਟਸਐਪ ਰਾਹੀਂ ਵੀ ਪੁਲਿਸ ਨੂੰ ਸ਼ਿਕਾਇਤ ਭੇਜੀ ਜਾ ਸਕਦੀ ਹੈ। ਦਰਅਸਲ, ਜੰਮੂ-ਕਸ਼ਮੀਰ ਪੁਲਿਸ ਨੇ ਇਹ ਪਹਿਲ ਸ਼ੁਰੂ ਕੀਤੀ ਹੈ। ਸ਼ਨੀਵਾਰ ਨੂੰ ਪੁਲਿਸ ਨੇ ਵਟਸਐਪ ‘ਤੇ ਮਿਲੀ ਸ਼ਿਕਾਇਤ ਦੇ ਆਧਾਰ ‘ਤੇ ਪਹਿਲੀ ਵਾਰ ਈ-ਐਫ.ਆਈ.ਆਰ ਦਰਜ ਕੀਤੀ। ਪੁਲਿਸ ਬੁਲਾਰੇ ਨੇ ਦੱਸਿਆ ਕਿ ਡਿਜੀਟਲ ਪੁਲਿਿਸੰਗ ਵੱਲ ਕਦਮ ਵਧਾਉਂਦੇ ਹੋਏ ਹੰਦਵਾੜਾ ਦੇ ਵਿਲਗਾਮ ਥਾਣੇ ਨੇ ਵਟਸਐਪ ‘ਤੇ ਮਿਲੀ ਸ਼ਿਕਾਇਤ ‘ਤੇ ਪਹਿਲੀ ਈ-ਐਫ.ਆਈ.ਆਰ ਦਰਜ ਕੀਤੀ ਹੈ। ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ਨਾਲ।

ਮੀਡੀਆ ਰਿਪੋਰਟਾਂ ਮੁਤਾਬਕ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ‘ਚ ਡਰਾਈਵਰ ਦੇ ਤੌਰ ‘ਤੇ ਕੰਮ ਕਰਨ ਵਾਲੇ ਇਮਤਿਆਜ਼ ਅਹਿਮਦ ਡਾਰ ਨੇ ਵਟਸਐਪ ਰਾਹੀਂ ਪੁਲਿਸ ਨੂੰ ਸ਼ਿਕਾਇਤ ਭੇਜੀ ਸੀ। ਕੁਪਵਾੜਾ ਜ਼ਿਲ੍ਹੇ ਦੇ ਹੰਜੀਪੋਰਾ ਦੇ ਵਸਨੀਕ ਡਾਰ ਨੇ ਦੱਸਿਆ ਕਿ ਉਹ ਸ਼ਨੀਵਾਰ ਨੂੰ ਤਾਰਥਪੋਰਾ ਤੋਂ ਸ਼੍ਰੀਨਗਰ ਜਾ ਰਹੇ ਸਨ। ਰਸਤੇ ‘ਚ ਜਦੋਂ ਉਹ ਵਿਲਗਾਮ ਨੇੜੇ ਪਹੁੰਚੇ ਤਾਂ ਵਿਲਗਾਮ ਦੇ ਸ਼ੇਹਨਪੋਰਾ ਦੇ ਰਹਿਣ ਵਾਲੇ ਆਸ਼ਿਕ ਹੁਸੈਨ ਭੱਟ ਅਤੇ ਗੋਹਰ ਅਹਿਮਦ ਭੱਟ ਨਾਂ ਦੇ ਦੋ ਨੌਜ਼ਵਾਨਾਂ ਨੇ ਉਨ੍ਹਾਂ ਨੂੰ ਜ਼ਬਰਦਸਤੀ ਰੋਕਿਆ ਅਤੇ ਉਨ੍ਹਾਂ ਦੀ ਕੁੱਟਮਾਰ ਕੀਤੀ। ਸ਼ਿਕਾਇਤਕਰਤਾ ਨੇ ਕਿਹਾ ਕਿ ਹਮਲੇ ਵਿੱਚ ਉਸ ਨੂੰ ਕਈ ਸੱਟਾਂ ਲੱਗੀਆਂ। ਪੁਲਿਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਦੇ ਅਧਾਰ ‘ਤੇ ਵਿਲਗਾਮ ਥਾਣੇ ਵਿਚ ਬੀ.ਐਨ.ਐਸ ਦੀ ਧਾਰਾ 115 (2) ਅਤੇ 126 (2) ਤਹਿਤ ਦੋਸ਼ੀ ਖ਼ਿਲਾਫ਼ ਈ-ਐਫ.ਆਈ.ਆਰ ਦਰਜ ਕੀਤੀ ਗਈ ਹੈ।

ਵਟਸਐਪ ਦਾ ਭਾਰਤ ਵਿੱਚ ਸਭ ਤੋਂ ਵੱਡਾ ਉਪਭੋਗਤਾ ਆਧਾਰ ਹੈ। ਭਾਰਤ ਵਿੱਚ ਵਟਸਐਪ ਉਪਭੋਗਤਾਵਾਂ ਦੀ ਗਿਣਤੀ 53 ਮਿਲੀਅਨ ਤੋਂ ਵੱਧ ਹੈ। ਭਾਰਤ ਤੋਂ ਬਾਅਦ ਬ੍ਰਾਜ਼ੀਲ ਅਤੇ ਅਮਰੀਕਾ ਦਾ ਨੰਬਰ ਆਉਂਦਾ ਹੈ। ਭਾਰਤੀ ਉਪਭੋਗਤਾ ਦੁਨੀਆ ਭਰ ਦੇ ਉਪਭੋਗਤਾਵਾਂ ਨਾਲੋਂ ਵਟਸਐਪ ‘ਤੇ ਵਧੇਰੇ ਸਮਾਂ ਬਿਤਾਉਂਦੇ ਹਨ। ਦੱਸ ਦੇਈਏ ਕਿ ਕੰਪਨੀ ਨੇ ਕੁਝ ਸਮਾਂ ਪਹਿਲਾਂ ਭਾਰਤ ‘ਚ ਯੂ.ਪੀ.ਆਈ ਸੇਵਾ ਲਾਂਚ ਕੀਤੀ ਸੀ। ਹੁਣ ਕੰਪਨੀ ਇਕ ਨਵਾਂ ਫੀਚਰ ਲੈ ਕੇ ਆ ਰਹੀ ਹੈ, ਜਿਸ ਦੀ ਮਦਦ ਨਾਲ ਯੂਜ਼ਰਸ ਵਟਸਐਪ ਪੇਅ ਤੋਂ ਹੀ ਮੋਬਾਈਲ ਰੀਚਾਰਜ ਅਤੇ ਵੱਖ-ਵੱਖ ਬਿੱਲਾਂ ਦਾ ਭੁਗਤਾਨ ਕਰ ਸਕਣਗੇ।

Exit mobile version