Home ਦੇਸ਼ Delhi Assembly Session : ਦਿੱਲੀ ਵਿਧਾਨ ਸਭਾ ‘ਚ ਸੀ.ਐੱਮ ਰੇਖਾ ਗੁਪਤਾ ਨੇ...

Delhi Assembly Session : ਦਿੱਲੀ ਵਿਧਾਨ ਸਭਾ ‘ਚ ਸੀ.ਐੱਮ ਰੇਖਾ ਗੁਪਤਾ ਨੇ ਸ਼ਰਾਬ ਨੀਤੀ ਨਾਲ ਜੁੜੀ ਰਿਪੋਰਟ ਕੀਤੀ ਪੇਸ਼

0

ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ (The Delhi Assembly) ‘ਚ ਅੱਜ ਸ਼ਰਾਬ ਨੀਤੀ ਨਾਲ ਜੁੜੀ ਕੈਗ ਦੀ ਰਿਪੋਰਟ ਪੇਸ਼ ਕੀਤੀ ਗਈ। ਇਸ ਨੂੰ ਮੁੱਖ ਮੰਤਰੀ ਰੇਖਾ ਗੁਪਤਾ (Chief Minister Rekha Gupta) ਨੇ ਪੇਸ਼ ਕੀਤਾ ਹੈ। ਇਸ ਦੌਰਾਨ ਸਪੀਕਰ ਵਿਜੇਂਦਰ ਗੁਪਤਾ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਰਿਪੋਰਟ ਨੂੰ ਦਬਾਇਆ ਸੀ ਅਤੇ ਰਿਪੋਰਟ ਬਾਰੇ ਗਲਤ ਫਹਿਮੀਆਂ ਫੈਲਾਈਆਂ ਗਈਆਂ ਸਨ।

ਸਪੀਕਰ ਵਿਜੇਂਦਰ ਗੁਪਤਾ ਨੇ ਕਿਹਾ ਕਿ ਕੈਗ ਦੀ ਰਿਪੋਰਟ 2017-18 ਤੋਂ ਪੇਸ਼ ਨਹੀਂ ਕੀਤੀ ਗਈ। ਕੈਗ ਦੀ ਰਿਪੋਰਟ ਨੂੰ ਦਬਾਇਆ ਗਿਆ। ਪਿਛਲੀ ਸਰਕਾਰ ਨੇ ਰਿਪੋਰਟ ਨੂੰ ਦਬਾ ਕੇ ਜਾਣਬੁੱਝ ਕੇ ਸੰਵਿਧਾਨਕ ਵਿਵਸਥਾਵਾਂ ਦੀ ਉਲੰਘਣਾ ਕੀਤੀ। ਰਾਜ ਦੀ ਵਿੱਤੀ ਸਥਿਤੀ ਨੂੰ ਜਾਣਨਾ ਬਹੁਤ ਮਹੱਤਵਪੂਰਨ ਸੀ। ਬਦਕਿਸਮਤੀ ਨਾਲ ਕੈਗ ਦੀ ਰਿਪੋਰਟ ਪੇਸ਼ ਨਹੀਂ ਕੀਤੀ ਗਈ ਅਤੇ ਪਿਛਲੀ ਸਰਕਾਰ ਨੇ ਸੰਵਿਧਾਨ ਦੀ ਉਲੰਘਣਾ ਕੀਤੀ।

ਸੈਸ਼ਨ ਦੇ ਦੂਜੇ ਦਿਨ ਉਪ ਰਾਜਪਾਲ ਵੀ.ਕੇ ਸਕਸੈਨਾ ਨੇ ਦਿੱਲੀ ਵਿਧਾਨ ਸਭਾ ਦੇ ਸੈਸ਼ਨ ਨੂੰ ਸੰਬੋਧਨ ਕੀਤਾ। ਉਪ ਰਾਜਪਾਲ ਦੇ ਭਾਸ਼ਣ ਦੌਰਾਨ ਵਿਧਾਨ ਸਭਾ ‘ਚ ਜ਼ੋਰਦਾਰ ਹੰਗਾਮਾ ਹੋਇਆ ਅਤੇ ਸਪੀਕਰ ਵਿਜੇਂਦਰ ਗੁਪਤਾ ਨੇ ‘ਆਪ’ ਦੇ ਸਾਰੇ 22 ਵਿਧਾਇਕਾਂ ਨੂੰ ਪੂਰੇ ਦਿਨ ਲਈ ਮੁਅੱਤਲ ਕਰ ਦਿੱਤਾ।

Exit mobile version