ਨਵੀਂ ਦਿੱਲੀ : ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਬੀਤੇ ਦਿਨ ਯਾਨੀ 23 ਫਰਵਰੀ ਨੂੰ ਖੇਡਿਆ ਗਿਆ ਸੀ। ਇਸ ਮੈਚ ਵਿੱਚ ਭਾਰਤੀ ਟੀਮ (The Indian Team) ਨੇ ਸ਼ਾਨਦਾਰ ਖੇਡ ਦਿਖਾਉਂਦਿਆਂ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ। ਉਨ੍ਹਾਂ ਨੇ ਮੈਚ ਤੋਂ ਪਹਿਲਾਂ ਵੱਡੀ ਭਵਿੱਖਬਾਣੀ ਕੀਤੀ ਸੀ। ਇਸ ਸ਼ਾਨਦਾਰ ਜਿੱਤ ਤੋਂ ਬਾਅਦ ਆਈ.ਆਈ.ਟੀ. ਬਾਬਾ ਦੇ ਨਾਂ ਨਾਲ ਮਸ਼ਹੂਰ ਅਭੈ ਸਿੰਘ ਦੀ ਭਵਿੱਖਬਾਣੀ ‘ਤੇ ਸਵਾਲ ਖੜ੍ਹੇ ਹੋ ਰਹੇ ਹਨ। ਉਨ੍ਹਾਂ ਨੇ ਮੈਚ ਨੂੰ ਲੈ ਕੇ ਵੱਡੀ ਭਵਿੱਖਬਾਣੀ ਕੀਤੀ ਸੀ ਪਰ ਵਿਰਾਟ ਕੋਹਲੀ ਦੇ ਸੈਂਕੜੇ ਨੇ ਉਨ੍ਹਾਂ ਦੇ ਦਾਅਵੇ ‘ਤੇ ਪਾਣੀ ਫੇਰ ਦਿੱਤਾ ਹੈ। ਹੁਣ ਸ਼ੋਸਲ ਮੀਡੀਆ ‘ਤੇ ਲੋਕ ਉਨ੍ਹਾਂ ਤੋਂ ਸਵਾਲ ਪੁੱਛ ਰਹੇ ਹਨ ਅਤੇ ਉਨ੍ਹਾਂ ਦੀ ਭਵਿਖਬਾਣੀ ਦੀ ਗਲਤੀ ਦੇ ਲਈ ਉਨ੍ਹਾਂ ਨੂੰ ਆਲੋਚਨਾਵਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਸ਼ੋਸਲ ਮੀਡੀਆ ਉਪਭੋਗਤਾ ਆਈ.ਆਈ.ਟੀ. ਬਾਬਾ ਦੀ ਕਲਾਸ ਲਗਾ ਰਹੇ ਹਨ।
ਆਈ.ਆਈ.ਟੀ. ਬਾਬਾ ਨੇ ਕਹੀ ਸੀ ਇਹ ਗੱਲ
ਮਸ਼ਹੂਰ ‘ਆਈ.ਆਈ.ਟੀ. ਬਾਬਾ’ ਨੇ ਕਿਹਾ ਸੀ ਕਿ ਇਸ ਵਾਰ ਭਾਰਤ ਨੂੰ ਨਹੀਂ ਬਲਕਿ ਪਾਕਿਸਤਾਨ ਦੀ ਟੀਮ ਨੂੰ ਸਫ਼ਲਤਾ ਮਿਲੇਗੀ । ਇਸ ਵਾਰ ਹਰਵਾ ਦਵਾਂਗੇ ਅਸੀਂ ਉਨ੍ਹਾਂ ਨੂੰ ਫਿਰ ਤਾਂ ਮੰਨੋਗੇ ? ਇਸ ਵਾਰ ਮੈਂ ਪਹਿਲਾਂ ਤੋਂ ਹੀ ਕਹਿ ਰਿਹਾ ਹਾਂ । ਇੰਡਿਆ ਨਹੀਂ ਜਿੱਤੇਗੀ । ਭਾਵੇਂ ਵਿਰਾਟ ਕੋਹਲੀ ਅਤੇ ਸਭ ਨੂੰ ਕਹਿ ਦਿਓ ਉਹ ਆਪਣੀ ਕਿੰਨਾ ਵੀ ਜ਼ੋਰ ਲਗਾ ਲੈਣ। ਹੁਣ ਜਿੱਤ ਕੇ ਦਿਖਾਓ । ਮੈਂ ਮਨਾ ਕਰ ਦਿੱਤਾ ਹੁਣ ਨਹੀਂ ਜਿੱਤੇਗੀ ਤਾਂ ਨਹੀਂ ਜਿੱਤੇਗੀ । ਭਗਵਾਨ ਵੱਡਾ ਹੈ ਕਿ ਤੁਸੀਂ ਵੱਡੇ ਹੋ । ਹੁਣ ਦੇਖਿਆ ਜਾਵੇਗਾ । ਉਲਟਾ ਕਰ ਦਿੱਤਾ ਇਸ ਵਾਰ ਮੈਂ।
ਟੀ -20 ਵਿਸ਼ਵ ਕੱਪ 2024 ਬਾਰੇ ਕੀਤੀ ਸੀ ਭਵਿੱਖਬਾਣੀ ?
‘ਆਈ.ਆਈ.ਟੀ. ਬਾਬਾ’ ਦਾ ਅਸਲੀ ਨਾਮ ਅਭੈ ਸਿੰਘ ਹੈ। ਅਭੈ ਸਿੰਘ ਨੇ ਆਈ.ਆਈ.ਟੀ. ਬੰਬਈ ਤੋਂ ਏਰੋਸਪੇਸ ਇੰਜੀਨੀਅਰਿੰਗ ਵਿੱਚ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ ਹੈ। ਅਧਿਆਤਮਿਕਤਾ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ, ਉਸਨੇ ਕੁਝ ਸਾਲਾਂ ਲਈ ਕੈਨੇਡਾ ਵਿੱਚ ਵੀ ਕੰਮ ਕੀਤਾ। ਪਰ ਉੱਥੇ ਦਿਲ ਨਾ ਲੱਗਣ ਦੀ ਵਜ੍ਹਾ ਨਾਲ ਉਨ੍ਹਾਂ ਨੇ ਅਧਿਆਤਮ ਵੱਲ ਰੁਖ ਕੀਤਾ। ਖ਼ਬਰਾਂ ਮੁਤਾਬਕ ਅਭੈ ਸਿੰਘ ਦੀਆਂ ਪਿਛਲੀਆਂ ਭਵਿੱਖਬਾਣੀਆਂ ‘ਚ ਟੀ-20 ਵਰਲਡ ਕੱਪ 2024 ਸ਼ਾਮਲ ਹੈ। ਉਨ੍ਹਾਂ ਨੇ ਟੀਮ ਇੰਡੀਆ ਦੇ ਟੂਰਨਾਮੈਂਟ ਵਿੱਚ ਜੇਤੂ ਬਣਨ ਦੀ ਭਵਿੱਖਬਾਣੀ ਕੀਤੀ।