ਪੁੰਛ : ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ (Poonch District) ‘ਚ ਕੰਟਰੋਲ ਰੇਖਾ ਨੇੜੇ ਬਾਰੂਦੀ ਸੁਰੰਗ ਧਮਾਕਾ (A Land Mine Explosion) ਹੋਇਆ ਹੈ। ਇਸ ਹਮਲੇ ‘ਚ ਫੌਜ ਦਾ ਇਕ ਜਵਾਨ ਜ਼ਖਮੀ ਹੋ ਗਿਆ। ਇਸ ਦੇ ਨਾਲ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੰਟਰੋਲ ਰੇਖਾ ਨੇੜੇ ਨਿਯਮਿਤ ਗਸ਼ਤ ਦੌਰਾਨ ਫੌਜ ਦਾ ਇਕ ਜਵਾਨ ਗਲਤੀ ਨਾਲ ਬਾਰੂਦੀ ਸੁਰੰਗ ‘ਤੇ ਪੈਰ ਰੱਖ ਕੇ ਡਿੱਗ ਪਿਆ ਜਿਸ ਕਾਰਨ ਧਮਾਕਾ ਹੋ ਗਿਆ । ਜਿਸ ਕਾਰਨ ਨੌਜਵਾਨ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ।