ਚੰਡੀਗੜ੍ਹ: ਹਰਿਆਣਾ ਵਿੱਚ ਹੁਣ ਗਊ ਰੱਖਿਆ ਅਤੇ ਗਊ ਪ੍ਰਮੋਸ਼ਨ ਐਕਟ (The Cow Protection and Cow Promotion Act) ਦੇ ਤਹਿਤ ਦਰਜ ਹੋਣ ਵਾਲੇ ਕੇਸ ਦੀ ਸੁਣਵਾਈ ਜਲਦ ਹੋਵੇਗੀ । ਇਸ ਦੇ ਲਈ ਸੂਬਾ ਸਰਕਾਰ ਵੱਲੋਂ ਫਾਸਟ ਟਰੈਕ ਅਦਾਲਤਾਂ ਨਾਮਜ਼ਦ ਕੀਤੀਆਂ ਗਈਆਂ ਹਨ। ਇਸ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਹ ਅਦਾਲਤਾਂ ਰਾਜ ਦੇ ਨੂਹ, ਪਲਵਲ, ਅੰਬਾਲਾ ਅਤੇ ਹਿਸਾਰ ਵਿੱਚ ਨਿਯਮਤ ਤੌਰ ‘ਤੇ ਚੱਲਣਗੀਆਂ।
ਨੂਹ ਜ਼ਿਲ੍ਹੇ ‘ਚ ਨੂਹ ਨਾਲ ਲੱਗਦੇ ਰੇਵਾੜੀ, ਭਿਵਾਨੀ ਅਤੇ ਚਰਖੀ ਦਾਦਰੀ ਜ਼ਿਲ੍ਹਿਆਂ ਦੇ ਮਾਮਲਿਆਂ ਦੀ ਸੁਣਵਾਈ ਵੀ ਹੋਵੇਗੀ। ਪਲਵਲ ਤੋਂ ਇਲਾਵਾ ਗੁਰੂਗ੍ਰਾਮ, ਝੱਜਰ, ਰੋਹਤਕ, ਫਰੀਦਾਬਾਦ, ਸੋਨੀਪਤ ਅਤੇ ਪਾਣੀਪਤ ਜ਼ਿਲ੍ਹਿਆਂ ਵਿੱਚ ਵੀ ਸੁਣਵਾਈ ਹੋਵੇਗੀ। ਇਸ ਦੇ ਨਾਲ ਹੀ ਅੰਬਾਲਾ, ਪੰਚਕੂਲਾ, ਯਮੁਨਾਨਗਰ, ਕੁਰੂਕਸ਼ੇਤਰ ਅਤੇ ਕਰਨਾਲ ਤੋਂ ਇਲਾਵਾ ਹਿਸਾਰ, ਜੀਂਦ, ਕੈਥਲ, ਫਤਿਹਾਬਾਦ ਅਤੇ ਸਿਰਸਾ ਦੇ ਮਾਮਲਿਆਂ ਦੀ ਸੁਣਵਾਈ ਕੀਤੀ ਜਾਵੇਗੀ।