Home ਸੰਸਾਰ ਭਾਰਤ ਨੂੰ ਵਾਸ਼ਿੰਗਟਨ ਦੇ ਜਵਾਬੀ ਟੈਰਿਫ਼ ਤੋਂ ਛੋਟ ਨਹੀਂ ਦਿੱਤੀ ਜਾਵੇਗੀ :...

ਭਾਰਤ ਨੂੰ ਵਾਸ਼ਿੰਗਟਨ ਦੇ ਜਵਾਬੀ ਟੈਰਿਫ਼ ਤੋਂ ਛੋਟ ਨਹੀਂ ਦਿੱਤੀ ਜਾਵੇਗੀ : ਰਾਸ਼ਟਰਪਤੀ ਡੋਨਾਲਡ ਟਰੰਪ

0

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਭਾਰਤ ਨੂੰ ਵਾਸ਼ਿੰਗਟਨ ਦੇ ਜਵਾਬੀ ਟੈਰਿਫ਼ ਤੋਂ ਛੋਟ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ, ‘ਟੈਰਿਫ਼ ਦੇ ਮੁੱਦੇ ‘ਤੇ ਕੋਈ ਵੀ ਮੇਰੇ ਨਾਲ ਬਹਿਸ ਨਹੀਂ ਕਰ ਸਕਦਾ।’ ਟਰੰਪ ਨੇ ਇਹ ਟਿੱਪਣੀਆਂ ਫੌਕਸ ਨਿਊਜ਼ ਨਾਲ ਇਕ ਹਾਲੀਆ ਇੰਟਰਵਿਊ ਦੌਰਾਨ ਕੀਤੀਆਂ।

ਫੌਕਸ ਨਿਊਜ਼ ਨੇ ਨੂੰ ਰਾਸ਼ਟਰਪਤੀ ਟਰੰਪ ਅਤੇ ਅਰਬਪਤੀ ਐਲੋਨ ਮਸਕ ਨਾਲ ਇਕ ਸਾਂਝਾ ਟੈਲੀਵਿਜ਼ਨ ਇੰਟਰਵਿਊ ਪ੍ਰਸਾਰਤ ਕੀਤਾ। 13 ਫ਼ਰਵਰੀ ਨੂੰ, ਵ੍ਹਾਈਟ ਹਾਊਸ ਵਿਖੇ ਪ੍ਰਧਾਨ ਮੰਤਰੀ ਮੋਦੀ ਦੀ ਟਰੰਪ ਨਾਲ ਦੁਵੱਲੀ ਮੁਲਾਕਾਤ ਤੋਂ ਕੁੱਝ ਘੰਟੇ ਪਹਿਲਾਂ, ਅਮਰੀਕੀ ਰਾਸ਼ਟਰਪਤੀ ਨੇ ਜਵਾਬੀ ਟੈਰਿਫ਼ ਦਾ ਐਲਾਨ ਕੀਤਾ।

ਇਸ ਯੋਜਨਾ ਦੇ ਤਹਿਤ, ਟਰੰਪ ਪ੍ਰਸ਼ਾਸਨ ਹਰੇਕ ਵਿਦੇਸ਼ੀ ਵਪਾਰਕ ਭਾਈਵਾਲ ’ਤੇ ਲਗਭਗ ਬਰਾਬਰ ਜਵਾਬੀ ਟੈਰਿਫ਼ ਲਗਾਏਗਾ। ਇੰਟਰਵਿਊ ਦੌਰਾਨ, ਟਰੰਪ ਨੇ ਅਮਰੀਕਾ ਅਤੇ ਭਾਰਤ ਸਮੇਤ ਉਸ ਦੇ ਭਾਈਵਾਲਾਂ ਵਿਚਕਾਰ ਮੌਜੂਦਾ ਟੈਰਿਫ਼ ਢਾਂਚੇ ‘ਤੇ ਅਪਣੇ ਰੁਖ਼ ਨੂੰ ਦੁਹਰਾਇਆ। ਰਾਸ਼ਟਰਪਤੀ ਟਰੰਪ ਨੇ ਕਿਹਾ, “ਮੈਂ ਕੱਲ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਸੀ (ਜਦੋਂ ਉਹ ਇੱਥੇ ਸਨ) ‘ਅਸੀਂ ਇਹ ਕਰਨ ਜਾ ਰਹੇ ਹਾਂ, ਬਰਾਬਰ ਜਵਾਬੀ ਟੈਰਿਫ਼। ਤੁਸੀਂ ਜੋ ਵੀ ਟੈਰਿਫ਼ ਲਗਾਉਗੇ, ਮੈਂ ਵੀ ਉਹੀ ਕਰਾਂਗਾ। ਉਨ੍ਹਾਂ (ਮੋਦੀ) ਨੇ ਕਿਹਾ, ‘ਨਹੀਂ, ਨਹੀਂ, ਮੈਨੂੰ ਇਹ ਪਸੰਦ ਨਹੀਂ ਹੈ।’ ਤਾਂ ਮੈਂ ਕਿਹਾ, ‘ਨਹੀਂ, ਨਹੀਂ, ਤੁਸੀਂ ਜੋ ਵੀ ਟੈਰਿਫ਼ ਲਗਾਉਗੇ, ਮੈਂ ਵੀ ਉਹੀ ਕਰਾਂਗਾ। ਮੈਂ ਹਰ ਦੇਸ਼ ਨਾਲ ਇਹੀ ਕਰ ਰਿਹਾ ਹਾਂ।”

ਭਾਰਤ ਅਮਰੀਕਾ ਤੋਂ ਕੁੱਝ ਆਯਾਤ ‘ਤੇ ਬਹੁਤ ਸਖ਼ਤ ਟੈਰਿਫ਼ ਲਗਾਉਂਦਾ ਹੈ, ਜਿਵੇਂ ਕਿ ਆਟੋਮੋਬਾਈਲ ਸੈਕਟਰ ‘ਤੇ 100 ਫ਼ੀ ਸਦੀ ਟੈਰਿਫ਼। ਇੰਟਰਵਿਊ ਦੌਰਾਨ ਮਸਕ ਨੇ ਕਿਹਾ, ‘ਇਹ 100 ਫ਼ੀ ਸਦੀ ਹੈ, ਆਟੋਮੋਬਾਈਲ ਸੈਕਟਰ ‘ਤੇ 100 ਫ਼ਪੀ ਸਦੀ ਟੈਰਿਫ਼ ਹੈ। ਹਾਂ, ਇਹ ਬਹੁਤ ਜ਼ਿਆਦਾ ਹੈ ਅਤੇ ਕਈ ਹੋਰ ਚੀਜ਼ਾਂ ‘ਤੇ ਵੀ ਅਜਿਹੀ ਹੀ ਕੁੱਝ ਹੈ।’ ਮੈਂ ਕਿਹਾ, ‘ਅਸੀਂ ਇਹੀ ਕਰਨ ਜਾ ਰਹੇ ਹਾਂ, ਜਵਾਬੀ ਟੈਰਿਫ਼।’ ਤੁਸੀਂ ਜੋ ਵੀ ਟੈਰਿਫ਼ ਲਗਾਉਗੇ, ਮੈਂ ਵੀ ਉਹੀ ਟੈਰਿਫ਼ ਲਗਾਵਾਂਗਾ।’ ਟਰੰਪ ਨੇ ਕਿਹਾ ਜਵਾਬੀ ਟੈਰਿਫ਼ ਪ੍ਰਣਾਲੀ ਦੇ ਤਹਿਤ, ਅਮਰੀਕਾ ਭਾਰਤੀ ਦਰਾਮਦਾਂ ’ਤੇ ਉਸੇ ਪੱਧਰ ਦਾ ਟੈਰਿਫ਼ ਲਗਾਏਗਾ ਜਿਵੇਂ ਭਾਰਤ ਅਮਰੀਕੀ ਸਾਮਾਨਾਂ ’ਤੇ ਲਗਾਉਂਦਾ ਹੈ।

Exit mobile version