ਫਿਰੋਜ਼ਪੁਰ : ਉੱਤਰੀ ਰੇਲਵੇ ਦੇ ਫਿਰੋਜ਼ਪੁਰ ਰੇਲਵੇ ਡਿਵੀਜ਼ਨ ਦੇ ਇਕ ਅਧਿਕਾਰੀ ਨੇ ਅੱਜ ਦੱਸਿਆ ਕਿ ਰੇਲ ਗੱਡੀ ਨੰਬਰ 12357 (ਕੋਲਕਾਤਾ-ਅੰਮ੍ਰਿਤਸਰ) ਜੋ 22 ਫਰਵਰੀ ਨੂੰ ਰੱਦ ਕੀਤੀ ਗਈ ਸੀ ਅਤੇ ਰੇਲ ਗੱਡੀ ਨੰਬਰ 12358 (ਅੰਮ੍ਰਿਤਸਰ-ਕੋਲਕਾਤਾ) ਜੋ 24 ਫਰਵਰੀ ਨੂੰ ਰੱਦ ਕੀਤੀ ਗਈ ਸੀ, ਨੂੰ ਯਾਤਰੀਆਂ ਦੀ ਸਹੂਲਤ ਅਤੇ ਵਾਧੂ ਭੀੜ ਨੂੰ ਦੂਰ ਕਰਨ ਲਈ ਬਹਾਲ ਕਰ ਦਿੱਤਾ ਗਿਆ ਹੈ। ਰੇਲਵੇ ਸੂਤਰਾਂ ਨੇ ਦੱਸਿਆ ਕਿ ਉਪਰੋਕਤ ਦੋਵਾਂ ਰੇਲ ਗੱਡੀਆਂ ਨੂੰ ਉਨ੍ਹਾਂ ਦੇ ਸਹੀ ਰੂਟ ਅਤੇ ਸਮੇਂ ‘ਤੇ ਬਹਾਲ ਕਰ ਦਿੱਤਾ ਗਿਆ ਹੈ।