Homeਦੇਸ਼ਦਿੱਲੀ ਦੇ ਨਵੇਂ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਦੀ ਤਿਆਰੀਆਂ ਹੋਈਆਂ...

ਦਿੱਲੀ ਦੇ ਨਵੇਂ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਦੀ ਤਿਆਰੀਆਂ ਹੋਈਆਂ ਸ਼ੁਰੂ

ਨਵੀਂ ਦਿੱਲੀ : ਦਿੱਲੀ ਦੇ ਨਵੇਂ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਰੋਹ ਦੀ ਤਰੀਕ ਤੈਅ ਹੋ ਗਈ ਹੈ। 20 ਫਰਵਰੀ ਨੂੰ ਸ਼ਾਮ 4.30 ਵਜੇ ਦਿੱਲੀ ਦੇ ਅਗਲੇ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਰੋਹ ਹੋਵੇਗਾ। ਇਹ ਸਮਾਰੋਹ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਹੋਵੇਗਾ। ਇਸ ਸਮਾਰੋਹ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ।

ਦੱਸਿਆ ਜਾ ਰਿਹਾ ਹੈ ਕਿ ਸਹੁੰ ਚੁੱਕ ਸਮਾਰੋਹ ‘ਚ ਤਿੰਨ ਮੰਚ ਬਣਾਏ ਜਾਣਗੇ। ਇਨ੍ਹਾਂ ਵਿੱਚ ਇਕ ਵੱਡਾ ਮੰਚ 40×24 ਫੁੱਟ ਲੰਬਾ ਹੋਵੇਗਾ ਅਤੇ ਦੋ ਛੋਟੇ ਮੰਚ 34×40 ਫੁੱਟ ਲੰਬੇ ਹੋਣਗੇ। ਸਟੇਜ ‘ਤੇ ਲਗਭਗ 100 ਤੋਂ 150 ਕੁਰਸੀਆਂ ਲਗਾਈਆਂ ਜਾਣਗੀਆਂ, ਜਦੋਂ ਕਿ ਆਮ ਲੋਕਾਂ ਲਈ ਲਗਭਗ 30,000 ਕੁਰਸੀਆਂ ਰੱਖੀਆਂ ਜਾਣਗੀਆਂ।

ਦਿੱਲੀ ਵਿਧਾਨ ਸਭਾ ਚੋਣਾਂ ‘ਚ ਭਾਜਪਾ ਦੀ ਭਾਰੀ ਜਿੱਤ ਤੋਂ ਬਾਅਦ ਇਹ ਸਵਾਲ ਉੱਠ ਰਿਹਾ ਸੀ ਕਿ ਦਿੱਲੀ ਦਾ ਨਵਾਂ ਮੁੱਖ ਮੰਤਰੀ ਕਦੋਂ ਸਹੁੰ ਚੁੱਕੇਗਾ। ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੀ ਨੇਤਾ ਆਤਿਸ਼ੀ ਸਮੇਤ ਕਈ ਨੇਤਾਵਾਂ ਨੇ ਸਵਾਲ ਕੀਤਾ ਸੀ ਕਿ ਸਹੁੰ ਚੁੱਕਣ ਦੀ ਤਰੀਕ ਅਤੇ ਮੁੱਖ ਮੰਤਰੀ ਦੇ ਨਾਮ ਦਾ ਐਲਾਨ ਕਦੋਂ ਕੀਤਾ ਜਾਵੇਗਾ। ਹੁਣ ਭਾਜਪਾ ਸੂਤਰਾਂ ਨੇ ਸਹੁੰ ਚੁੱਕ ਸਮਾਰੋਹ ਦੀ ਤਰੀਕ ਅਤੇ ਸਮੇਂ ਦਾ ਖੁਲਾਸਾ ਕੀਤਾ ਹੈ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਦੀ ਕੁਰਸੀ ਕਿਸ ਨੂੰ ਮਿਲੇਗੀ ਅਤੇ ਹਰ ਕੋਈ ਇਸ ਬਾਰੇ ਜਾਣਨ ਦਾ ਇੰਤਜ਼ਾਰ ਕਰ ਰਿਹਾ ਹੈ।

ਦਿੱਲੀ ਸਰਕਾਰ ਦੇ ਗਠਨ ਅਤੇ ਸਹੁੰ ਚੁੱਕ ਸਮਾਰੋਹ ਨੂੰ ਲੈ ਕੇ ਅੱਜ ਸ਼ਾਮ ਇਕ ਅਹਿਮ ਬੈਠਕ ਹੋਵੇਗੀ। ਇਸ ਬੈਠਕ ‘ਚ ਵਿਧਾਇਕ ਦਲ ਦੀ ਬੈਠਕ ਦਾ ਸਮਾਂ ਅਤੇ ਤਰੀਕ ਤੈਅ ਕੀਤੀ ਜਾਵੇਗੀ। ਸਹੁੰ ਚੁੱਕ ਸਮਾਰੋਹ ਦੇ ਇੰਚਾਰਜ ਵਿਨੋਦ ਤਾਵੜੇ ਅਤੇ ਤਰੁਣ ਚੁੱਘ ਵੀ ਬੈਠਕ ‘ਚ ਸ਼ਾਮਲ ਹੋਣਗੇ। ਦਿੱਲੀ ਭਾਜਪਾ ਦੇ ਪ੍ਰਧਾਨ ਵੀਰੇਂਦਰ ਸਚਦੇਵਾ ਅਤੇ ਪਾਰਟੀ ਸੰਗਠਨ ਦੇ ਹੋਰ ਅਹੁਦੇਦਾਰ ਵੀ ਬੈਠਕ ‘ਚ ਮੌਜੂਦ ਰਹਿਣਗੇ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments