Homeਹਰਿਆਣਾਅਮਰੀਕਾ ਤੋਂ ਡਿਪੋਰਟ ਹੋਣ ਤੋਂ ਬਾਅਦ ਕੈਥਲ ਪਹੁੰਚੇ ਮਨਦੀਪ ਨੇ ਘਰ ਆਉਣ...

ਅਮਰੀਕਾ ਤੋਂ ਡਿਪੋਰਟ ਹੋਣ ਤੋਂ ਬਾਅਦ ਕੈਥਲ ਪਹੁੰਚੇ ਮਨਦੀਪ ਨੇ ਘਰ ਆਉਣ ਤੋਂ ਬਾਅਦ ਸੁਣਾਈ ਆਪ ਬੀਤੀ

ਕੈਥਲ : ਕੈਥਲ ਜ਼ਿਲ੍ਹੇ ਦੇ ਪਿੰਡ ਸ਼ਿਆਨ ਮਾਜਰਾ ਦੇ ਬੀ.ਏ ਪਾਸ ਮਨਦੀਪ ਸਿੰਘ ਦਾ ਸੁਪਨਾ ਸੀ ਕਿ ਉਹ ਅਮਰੀਕਾ ਜਾ ਕੇ ਡਾਲਰ ਕਮਾਏਗਾ ਅਤੇ ਆਪਣੇ ਪਰਿਵਾਰ ਦੀ ਵਿੱਤੀ ਹਾਲਤ ਨੂੰ ਸੁਧਾਰੇਗਾ । ਇਸ ਦੇ ਲਈ ਉਸਦੇ ਪਿਤਾ ਮੰਗਤ ਸਿੰਘ ਨੇ ਇਕ ਕਿਲ੍ਹਾ ਜ਼ਮੀਨ ਵੇਚੀ ਅਤੇ ਬਚੇ ਹੋਏ 2 ਕਿਲ੍ਹੇ ‘ਤੇ ਬੈਂਕ ਤੋਂ ਲਿਮਿਟ ਕਰਵਾਈ ਅਤੇ ਕੁਝ ਪੈਸਾ ਰਿਸ਼ਤੇਦਾਰਾਂ ਤੋਂ ਉਧਾਰ ਲਏ ਅਤੇ 44 ਲੱਖ ਰੁਪਏ ਵਿੱਚ ਏਜੰਟ ਨੂੰ ਅਮਰੀਕਾ ਭੇਜਣ ਦੀ ਗੱਲ ਹੋਈ ।

ਮਨਦੀਪ ਨੇ ਦੱਸਿਆ ਕਿ ਉਸਦੇ ਏਜੰਟ ਨੇ ਕਿਹਾ ਸੀ ਕਿ 40 ਦਿਨ ਵਿੱਚ ਡੰਕੀ ਰਾਂਹੀ ਉਸਨੂੰ ਅਮਰੀਕਾ ਸੁਰੱਖਿਅਤ ਭੇਜ ਦਿੱਤਾ ਜਾਵੇਗਾ 18 ਸਤੰਬਰ ਨੂੰ ਉਸਨੂੰ ਦਿੱਲੀ ਤੋਂ ਮੁੰਬਈ ਭੇਜਿਆ ਗਿਆ । ਇਸ ਤੋਂ ਬਾਅਦ ਮੁੰਬਈ ਤੋਂ ਗੋਹਾਨਾ। ਇਸ ਤੋਂ ਬਾਅਦ ਬ੍ਰਾਜ਼ੀਲ, ਮਾਲਵੀਆ, ਪੇਰੂ, ਕੋਲੰਬੀਆ ਅਤੇ ਪਨਾਮਾ ਦੇ ਜੰਗਲਾਂ ਤੋਂ ਹੁੰਦਿਆਂ 24 ਜਨਵਰੀ ਮੈਕਸੀਕੋ ਸਰਹੱਦ ਦੀ ਕੰਧ ਟੱਪ ਕੇ ਅਮਰੀਕਾ ਭੇਜ ਦਿੱਤਾ ਜਿੱਥੇ ਅਮਰੀਕਾ ਬਾਰਡਰ ਪੁਲਿਸ ਨੇੇ ਮਨਦੀਪ ਨੂੰ ਪਕੜ ਲਿਆ ਅਤੇ ਉਸਨੂੰ ਆਪਣੀ ਹਿਰਾਸਤ ਵਿੱਚ ਰੱਖਿਆ । 13 ਫਰਵਰੀ ਨੂੰ ਉਸਨੂੰ ਡਪੋਰੇ ਕਰ ਦਿੱਤਾ ਗਿਆ।

ਮਨਦੀਪ ਦਾ ਕਹਿਣਾ ਹੈ ਕਿ ਏਜੰਟ ਨੇ ਉਸ ਨੂੰ ਧੋਖਾ ਦਿੱਤਾ। 40 ਦਿਨਾਂ ਦੀ ਗੱਲ ਕਰੀਏ ਤਾਂ ਇਸ ‘ਚ 5 ਮਹੀਨੇ ਲੱਗ ਗਏ। ਅਮਰੀਕਾ ਵਿਚ ਸਰਕਾਰ ਬਦਲ ਗਈ, ਜਿਸ ਦਾ ਖਮਿਆਜ਼ਾ ਉਸ ਨੂੰ ਡਿਪੋਰਟ ਕਰਕੇ ਭੁਗਤਣਾ ਪਿਆ। ਪੈਸਾ ਖਤਮ ਹੋ ਗਿਆ ਸੀ, ਜ਼ਮੀਨ ਵੀ ਗੁੰਮ ਹੋ ਗਈ ਸੀ ਅਤੇ ਪਾਸਪੋਰਟ ਵੀ 5 ਸਾਲਾਂ ਲਈ ਨੁਕਸਾਨਿਆ ਗਿਆ ਸੀ। ਉਸ ਨੂੰ ਅਮਰੀਕਾ ਤੋਂ ਹੱਥਕੜੀਆਂ ਬੰਨ੍ਹ ਕੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਲਿਆਂਦਾ ਗਿਆ ਸੀ। ਫਿਰ ਉਸ ਨੂੰ ਅੰਬਾਲਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਮਨਦੀਪ ਨੂੰ ਅੰਬਾਲਾ ਤੋਂ ਕੈਥਲ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਗੁਹਲਾ ਥਾਣੇ ਦੀ ਪੁਲਿਸ ਨੇ ਮਨਦੀਪ ਨੂੰ ਉਸਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ। ਇੱਥੇ ਆਉਣ ਤੋਂ ਬਾਅਦ ਮਨਦੀਪ ਦਾ ਸੁਪਨਾ ਟੁੱਟ ਗਿਆ। ਪਰਿਵਾਰ ਚਾਹੁੰਦਾ ਹੈ ਕਿ ਧੋਖਾਧੜੀ ਕਰਨ ਵਾਲੇ ਏਜੰਟ ਵਿਰੁੱਧ ਕਾਰਵਾਈ ਕੀਤੀ ਜਾਵੇ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments