Homeਸੰਸਾਰਅਮਰੀਕਾ 'ਚ ਕੜਾਕੇ ਦੀ ਠੰਡ ਵਿਚਾਲੇ 9 ਲੋਕਾਂ ਦੀ ਮੌਤ, ਭਾਰੀ ਮੀਂਹ...

ਅਮਰੀਕਾ ‘ਚ ਕੜਾਕੇ ਦੀ ਠੰਡ ਵਿਚਾਲੇ 9 ਲੋਕਾਂ ਦੀ ਮੌਤ, ਭਾਰੀ ਮੀਂਹ ਕਾਰਨ ਸੜਕਾਂ ਪਾਣੀ ‘ਚ ਡੁੱਬੀਆਂ

ਅਮਰੀਕਾ : ਅਮਰੀਕਾ ਵਿੱਚ ਕੜਾਕੇ ਦੀ ਠੰਡ ਦੇ ਕਾਰਨ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਹੈ । ਮਾਰੇ ਗਏ ਲੋਕਾਂ ਵਿੱਚੋਂ ਅੱਠ ਲੋਕ ਕੇਂਟਕੀ ਦੇ ਰਹਿਣ ਵਾਲੇ ਸਨ ਅਤੇ ਇਨ੍ਹਾਂ ਦੀ ਮੌਤ ਭਾਰੀ ਮੀਂਹ ਦੇ ਕਾਰਨ ਨਦੀਆਂ ਅਤੇ ਸੜਕਾਂ ‘ਤੇ ਪਾਣੀ ਭਰ ਜਾਣ ਕਾਰਨ ਹੋਈ। ਕੇਂਟਕੀ ਦੇ ਗਵਰਨਰ ਐਂਡੀ ਬੇਸ਼ੀਅਰ ਨੇ ਬੀਤੇ ਦਿਨ ਕਿਹਾ ਕਿ ਹੜ੍ਹ ‘ਚ ਫਸੇ ਸੈਂਕੜੇ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ । ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੂਬੇ ਦੇ ਲਈ ਐਮਰਜੈਂਸੀ ਐਲਾਨੀ ਹੈ , ਜਿਸ ਨਾਲ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਨੂੰ ਸੂਬੇ ਭਰ ‘ਚ ਰਾਹਤ ਕਾਰਜ ਸ਼ੁਰੂ ਕਰਨ ਦਾ ਅਧਿਕਾਰ ਮਿਲਿਆ ਹੈ।

ਲੋਕਾਂ ਨੂੰ ਇਸ ਸਮੇਂ ਸੜਕਾਂ ‘ਤੇ ਨਾ ਨਿਕਲਣ ਦੀ ਅਪੀਲ
ਬੇਸ਼ੀਅਰ ਨੇ ਕਿਹਾ ਕਿ ਜ਼ਿਆਦਾਤਰ ਮੌਤਾਂ ਕਾਰਾਂ ਦੇ ਪਾਣੀ ਵਿਚ ਫਸਣ ਕਾਰਨ ਹੋਈਆਂ, ਜਿਨ੍ਹਾਂ ਵਿਚ ਇਕ ਮਾਂ ਅਤੇ ਉਸ ਦਾ 7 ਸਾਲ ਦਾ ਬੱਚਾ ਵੀ ਸ਼ਾਮਲ ਹੈ। “ਉਨ੍ਹਾਂ ਨੇ ਕਿਹਾ,” ਦੋਸਤੋ ਹਾਲੇ ਸੜਕਾਂ ‘ਤੇ ਨਾ ਜਾਓ ਅਤੇ ਸੁਰੱਖਿਅਤ ਰਹੋ। ਇਹ ਖੋਜ ਅਤੇ ਬਚਾਅ ਪੜਾਅ ਦੀ ਸ਼ੁਰੂਆਤ ਹੈ ਅਤੇ ਮੈਨੂੰ ਉਨ੍ਹਾਂ ਸਾਰੇ ਕੇਂਟਕੀਅਨਾਂ ‘ਤੇ ਬਹੁਤ ਮਾਣ ਹੈ ਜੋ ਆਪਣੀ ਜਾਨ ਜੋਖਮ ਵਿੱਚ ਪਾ ਕੇ ਕੰਮ ਕਰ ਰਹੇ ਹਨ। ‘

ਤੂਫਾਨ ਤੋਂ ਬਾਅਦ 1,000 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ
ਬੇਸ਼ੀਅਰ ਨੇ ਕਿਹਾ ਕਿ ਸ਼ਨੀਵਾਰ ਨੂੰ ਤੂਫਾਨ ਸ਼ੁਰੂ ਹੋਣ ਤੋਂ ਬਾਅਦ ਰਾਜ ਭਰ ਵਿਚ 1,000 ਲੋਕਾਂ ਨੂੰ ਬਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਤੂਫਾਨ ਕਾਰਨ ਲਗਭਗ 39,000 ਘਰਾਂ ਦੀ ਬਿਜਲੀ ਬੰਦ ਹੋ ਗਈ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਤੇਜ਼ ਹਵਾਵਾਂ ਕਾਰਨ ਕੁਝ ਇਲਾਕਿਆਂ ਵਿੱਚ ਬਿਜਲੀ ਕੱਟ ਵਧ ਸਕਦੇ ਹਨ।

ਕੇਂਟਕੀ-ਟੇਨੇਸੀ ‘ਚ ਮੀਂਹ ਕਾਰਨ ਵਿਗੜੀ ਸਥਿਤੀ
ਮੌਸਮ ਵਿਗਿਆਨੀਆਂ ਮੁਤਾਬਕ ਕੇਂਟਕੀ ਅਤੇ ਟੇਨੇਸੀ ‘ਚ ਮੀਂਹ ਕਾਰਨ ਸਥਿਤੀ ਵਿਗੜ ਗਈ ਹੈ। ਰਾਸ਼ਟਰੀ ਮੌਸਮ ਸੇਵਾ ਦੇ ਸੀਨੀਅਰ ਭਵਿੱਖਬਾਣੀ ਵਿਗਿਆਨੀ ਬੌਬ ਓਰੇਵੇਕ ਨੇ ਕਿਹਾ ਕਿ ਕੇਂਟਕੀ ਅਤੇ ਟੇਨੇਸੀ ਦੇ ਕੁਝ ਹਿੱਸਿਆਂ ਵਿਚ ਛੇ ਇੰਚ ਤੱਕ ਮੀਂਹ ਪਿਆ। ਓਰੇਵੈਕ ਨੇ ਕਿਹਾ ਕਿ ਇਸ ਦਾ ਅਸਰ ਕੁਝ ਸਮੇਂ ਲਈ ਜਾਰੀ ਰਹੇਗਾ। ਕਈ ਨਦੀਆਂ ਉਫਾਨ ‘ਤੇ ਹਨ ਅਤੇ ਹੜ੍ਹ ਆ ਗਿਆ ਹੈ।

ਟੇਨੇਸੀ ‘ਚ ਬੰਨ੍ਹ ਡਿੱਗਣ ਨਾਲ ਆਇਆ ਹੜ੍ਹ
ਸ਼ਨੀਵਾਰ ਦੁਪਹਿਰ ਨੂੰ, ਟੇਨੇਸੀ ਦੇ ਰਿਵਾਸ ਦੇ ਛੋਟੇ ਜਿਹੇ ਸਮੁਦਾਏ ਵਿੱਚ ਇੱਕ ਬੰਨ੍ਹ ਟੁੱਟ ਗਿਆ, ਜਿਸ ਨਾਲ ਨੇੜਲੇ ਇਲਾਕਿਆਂ ਵਿੱਚ ਹੜ੍ਹ ਆ ਗਿਆ। ਲੋਕਾਂ ਨੂੰ ਬਚਾਉਣ ਲਈ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਬਚਾਅ ਕਾਰਜ ਵਿੱਚ ਜੁਟਣਾ ਪਿਆ। ਡੈਮ ਟੁੱਟਣ ਤੋਂ ਕੁਝ ਘੰਟੇ ਪਹਿਲਾਂ ਰਾਸ਼ਟਰੀ ਮੌਸਮ ਸੇਵਾ ਨੇ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਸੀ।

ਅਟਲਾਂਟਾ ‘ਚ ਦਰੱਖਤ ਡਿੱਗਣ ਨਾਲ ਵਿਅਕਤੀ ਦੀ ਮੌਤ
ਅਟਲਾਂਟਾ ਵਿਚ ਬੀਤੀ ਸਵੇਰ ਇਕ ਘਰ ‘ਤੇ ਇਕ ਵੱਡਾ ਦਰੱਖਤ ਡਿੱਗ ਗਿਆ, ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਕੇਨਟਕੀ ਵਿਚ ਜ਼ਮੀਨ ਖਿਸਕਣ ਕਾਰਨ ਕਾਰਾਂ ਅਤੇ ਇਮਾਰਤਾਂ ਵਿਚ ਹੜ੍ਹ ਆ ਗਿਆ ਅਤੇ ਸੜਕਾਂ ਬੰਦ ਹੋ ਗਈਆਂ। ਟੈਨੇਸੀ ਅਤੇ ਅਰਕਾਨਸਾਸ ਸਮੇਤ ਦੋਵਾਂ ਸੂਬਿਆਂ ‘ਚ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments