ਹਰਿਆਣਾ : ਦਿੱਲੀ ਨਾਲ ਲੱਗਦੇ ਹਰਿਆਣਾ ਦੇ 5 ਜ਼ਿਲ੍ਹਿਆਂ ਵਿੱਚ ਅੱਜ ਸਵੇਰੇ ਕਰੀਬ 5:36 ਵਜੇ ਭੂਚਾਲ ਆਇਆ । ਸੋਨੀਪਤ , ਰੋਹਤਕ , ਗੁਰੂਗ੍ਰਾਮ , ਫਰੀਦਾਬਾਦ ਅਤੇ ਝੱਜਰ ਦੇ ਬਹਾਦਰਗੜ੍ਹ ਵਿੱਚ ਲੋਕਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ । ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 4 ਮਾਪੀ ਗਈ ਹੈ । ਭੂਚਾਲ ਦਾ ਕੇਂਦਰ ਨਵੀਂ ਦਿੱਲੀ ਸੀ ਅਤੇ ਇਸ ਦੀ ਡੂੰਘਾਈ ਪੰਜ ਕਿਲੋਮੀਟਰ ਦੱਸੀ ਗਈ ਹੈ । ਇਹ ਜਾਣਕਾਰੀ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐਨ.ਸੀ.ਐਸ.) ਨੇ ਸੋਸ਼ਲ ਮੀਡੀਆ ਪਲੇਟਫਾਰਮ (ਐਕਸ) ‘ਤੇ ਦਿੱਤੀ।
ਦੱਸਿਆ ਜਾ ਰਿਹਾ ਹੈ ਕਿ ਭੂਚਾਲ ਦੇ ਝਟਕਿਆਂ ਕਾਰਨ ਲੋਕ ਘਬਰਾ ਕੇ ਆਪਣੇ ਘਰਾਂ ਤੋਂ ਬਾਹਰ ਆ ਗਏ। ਹਾਲਾਂਕਿ ਅਜੇ ਤੱਕ ਕਿਸੇ ਜਾਨੀ ਨੁਕਸਾਨ ਜਾਂ ਜਾਇਦਾਦ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ। ਦੱਸ ਦੇਈਏ ਕਿ ਹਰਿਆਣਾ ‘ਚ ਇਕ ਮਹੀਨਾ ਪਹਿਲਾਂ ਵੀ ਭੂਚਾਲ ਆਇਆ ਸੀ। ਇਸ ਤੋਂ ਪਹਿਲਾਂ 25 ਅਤੇ 26 ਦਸੰਬਰ 2024 ਨੂੰ ਹਰਿਆਣਾ ‘ਚ ਲਗਾਤਾਰ 2 ਦਿਨਾਂ ਤੱਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। 25 ਦਸੰਬਰ ਨੂੰ 12.28 ਮਿੰਟ ਅਤੇ 31 ਸੈਕਿੰਡ ‘ਤੇ ਭੂਚਾਲ ਆਇਆ ਸੀ। 26 ਦਸੰਬਰ ਨੂੰ ਸਵੇਰੇ 9.42 ਵਜੇ ਭੂਚਾਲ ਆਇਆ ਸੀ।