ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਤੋਂ ਪ੍ਰਯਾਗਰਾਜ ਜਾ ਰਹੀ ਇਕ ਐਸ.ਯੂ.ਵੀ. ਦੇ ਐਤਵਾਰ ਰਾਤ ਨੂੰ ਸੀਧੀ ਜ਼ਿਲ੍ਹੇ ‘ਚ ਪਲਟਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਸੁਪਰਡੈਂਟ (ਐਸ.ਪੀ) ਰਵਿੰਦਰ ਵਰਮਾ ਨੇ ਦੱਸਿਆ ਕਿ ਇਹ ਹਾਦਸਾ ਅਮਾਹੀਆ ਥਾਣਾ ਖੇਤਰ ਵਿੱਚ ਤੜਕੇ ਕਰੀਬ 2 ਵਜੇ ਵਾਪਰਿਆ ਜਦੋਂ ਐਸ.ਯੂ.ਵੀ. ਸਿੰਗਰੌਲੀ ਜ਼ਿਲ੍ਹੇ ਦੇ ਬੈਧਨ ਤੋਂ ਪ੍ਰਯਾਗਰਾਜ ਵੱਲ ਜਾ ਰਹੀ ਸੀ।
ਐਸ.ਪੀ ਨੇ ਦੱਸਿਆ ਕਿ ਸ਼ਰਧਾਲੂਆਂ ਨੂੰ ਲੈ ਕੇ ਜਾ ਰਿਹਾ ਵਾਹਨ ਮੁਧਾ ਪਹਾੜ ਪਾਰ ਕਰਦੇ ਸਮੇਂ ਪਲਟ ਗਿਆ, ਜਿਸ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਚਾਰ ਹੋਰ ਯਾਤਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲੀ ਨਜ਼ਰ ‘ਚ ਅਜਿਹਾ ਲੱਗਦਾ ਹੈ ਕਿ ਮੋੜ ਲੈਂਦੇ ਸਮੇਂ ਡਰਾਈਵਰ ਨੇ ਵਾਹਨ ‘ਤੇ ਕੰਟਰੋਲ ਗੁਆ ਦਿੱਤਾ।