Home ਹਰਿਆਣਾ ਹਰਿਆਣਾ ਰੋਡਵੇਜ਼ ‘ਚ 150 ਨਵੀਆਂ ਏ.ਸੀ ਬੱਸਾਂ ਕੀਤੀਆਂ ਜਾਣਗੀਆਂ ਸ਼ਾਮਲ

ਹਰਿਆਣਾ ਰੋਡਵੇਜ਼ ‘ਚ 150 ਨਵੀਆਂ ਏ.ਸੀ ਬੱਸਾਂ ਕੀਤੀਆਂ ਜਾਣਗੀਆਂ ਸ਼ਾਮਲ

0

ਚੰਡੀਗੜ੍ਹ : ਬੱਸ ‘ਚ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਸਹੂਲਤ ਲਈ ਹਰਿਆਣਾ ਸਰਕਾਰ (Haryana Government) ਨੇ ਇਕ ਅਹਿਮ ਕਦਮ ਚੁੱਕਿਆ ਹੈ। ਹੁਣ ਸੂਬੇ ‘ਚ ਏ.ਸੀ ਬੱਸਾਂ ਦੀ ਗਿਣਤੀ ਦੁੱਗਣੀ ਕੀਤੀ ਜਾਵੇਗੀ, ਜਿਸ ਨਾਲ ਗਰਮੀ ਦੇ ਮੌਸਮ ‘ਚ ਯਾਤਰੀਆਂ ਨੂੰ ਰਾਹਤ ਮਿਲੇਗੀ। ਇਸ ਦੇ ਤਹਿਤ ਹਰਿਆਣਾ ਰੋਡਵੇਜ਼ ਵਿੱਚ 150 ਨਵੀਆਂ ਏ.ਸੀ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ, ਜੋ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵਧੇਰੇ ਸਹੂਲਤਾਂ ਪ੍ਰਦਾਨ ਕਰਨਗੀਆਂ। ਇਨ੍ਹਾਂ ਏ.ਸੀ ਬੱਸਾਂ ਵਿੱਚ 48 ਲੋਕਾਂ ਦੇ ਬੈਠਣ ਦੀ ਸਮਰੱਥਾ ਹੋਵੇਗੀ।

ਹਾਲ ਹੀ ਵਿੱਚ ਮੁੱਖ ਮੰਤਰੀ ਸੈਣੀ ਵੱਲੋਂ 600 ਨਵੀਆਂ ਬੱਸਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਅਤੇ ਇਨ੍ਹਾਂ ਦਾ ਇੱਕ ਹਿੱਸਾ ਏ.ਸੀ ਬੱਸਾਂ ਹੋਣਗੀਆਂ, ਜੋ ਧਾਰਮਿਕ ਅਤੇ ਸੈਰ-ਸਪਾਟਾ ਸਥਾਨਾਂ ਲਈ ਵੀ ਚਲਾਈਆਂ ਜਾਣਗੀਆਂ। ਇਸ ਤੋਂ ਇਲਾਵਾ ਟਰਾਂਸਪੋਰਟ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸਰਕਾਰ ਨੇ ਗਣਤੰਤਰ ਦਿਵਸ ‘ਤੇ 25 ਇਲੈਕਟ੍ਰਿਕ ਬੱਸਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਜਲਦੀ ਹੀ ਯਾਤਰੀਆਂ ਨੂੰ ਇਕ ਐਪ ਰਾਹੀਂ ਬੱਸਾਂ ਦੀ ਆਵਾਜਾਈ ਬਾਰੇ ਜਾਣਕਾਰੀ ਮਿਲੇਗੀ।

Exit mobile version