Home ਸੰਸਾਰ 8 ਮਹੀਨਿਆਂ ਤੋਂ ਪੁਲਾੜ ਸਟੇਸ਼ਨ ‘ਚ ਫਸੀ ਸੁਨੀਤਾ ਵਿਲੀਅਮਜ਼ ਹੁਣ ਵਾਪਸ ਪਰਤੇਗੀ...

8 ਮਹੀਨਿਆਂ ਤੋਂ ਪੁਲਾੜ ਸਟੇਸ਼ਨ ‘ਚ ਫਸੀ ਸੁਨੀਤਾ ਵਿਲੀਅਮਜ਼ ਹੁਣ ਵਾਪਸ ਪਰਤੇਗੀ ਧਰਤੀ ‘ਤੇ

0

ਵਾਸ਼ਿੰਗਟਨ : ਪੁਲਾੜ ਵਿੱਚ ਸਪੇਸ ਸਟੇਸ਼ਨ ਵਿਚ ਫਸੀ ਅਮਰੀਕੀ ਐਸਟਰੋਨੋਟ ਸੁਨੀਤਾ ਵਿਲੀਅਮਜ਼ (Sunita Williams) ਤੇ ਉਨ੍ਹਾਂ ਦੇ ਸਾਥੀ ਬੁਚ ਵਿਲਮੋਰ ਜੋ ਪਿਛਲੇ 8 ਮਹੀਨਿਆਂ ਤੋਂ ਪੁਲਾੜ ਸਟੇਸ਼ਨ ਵਿੱਚ ਫਸੇ ਹੋਏ ਹਨ, ਹੁਣ ਵਾਪਸ ਧਰਤੀ ’ਤੇ ਪਰਤਣਗੇ।

ਅਮਰੀਕੀ ਪੁਲਾੜ ਏਜੰਸੀ ਨਾਸਾ ਤੇ ਐਲਨ ਮਸਕ ਦੀ ਕੰਪਨੀ ਸਪੇਸ ਐਕਸ ਇਕ ਸਾਂਝੀ ਮੁਹਿੰਮ ਵਿਚ 12 ਮਾਰਚ ਨੂੰ ਕ੍ਰੀਊ 10 ਮਿਸ਼ਨ ਸ਼ੁਰੂ ਕਰਨਗੇ ਜਿਸ ਤਹਿਤ 4 ਐਸਟਰੋਨੋਟ ਜਿਹਨਾਂ ਵਿੱਚ ਦੋ ਅਮਰੀਕੀ, ਇਕ ਜਪਾਨੀ ਤੇ ਹੋਰ ਪੁਲਾੜ ਯਾਤਰੀ ਪੁਲਾੜ ਸਟੇਸ਼ਨ ’ਤੇ ਭੇਜੇ ਜਾਣਗੇ ਜਿਥੇ ਸੁਨੀਤਾ ਵਿਲੀਅਮਜ਼ ਤੇ ਉਨ੍ਹਾਂ ਦਾ ਸਾਥੀ ਐਸਟਰੋਨੋਟ ਪੁਲਾੜ ਸਟੇਸ਼ਨ ਦੀ ਕਮਾਂਡ ਨਵੇਂ ਪੁਲਾੜ ਯਾਤਰੀਆਂ ਨੂੰ ਸੌਂਪਣਗੇ ਤੇ ਆਪ ਧਰਤੀ ਵੱਲ ਪਰਤਣਗੇ। ਉਹ 19 ਮਾਰਚ ਨੂੰ ਵਾਪਸ ਧਰਤੀ ’ਤੇ ਪਰਤ ਆਉਣਗੇ।

ਜ਼ਿਕਰਯੋਗ ਹੈ ਕਿ ਅਮਰੀਕਾ ਦਾ ਰਾਸ਼ਟਰਪਤੀ ਬਣਦੇ ਸਾਰ ਡੋਨਾਲਡ ਟਰੰਪ ਨੇ ਆਪਣੇ ਸਲਾਹਕਾਰ ਐਲਨ ਮਸਕ ਨੂੰ ਆਖਿਆ ਸੀ ਕਿ ਸੁਨੀਤਾ ਵਿਲੀਅਮਜ਼ ਤੇ ਸਾਥੀ ਐਸਟਰੋਨੋਟ ਨੂੰ ਧਰਤੀ ’ਤੇ ਲਿਆਉਣ ਲਈ ਯਤਨ ਤੇਜ਼ ਕੀਤੇ ਜਾਣ।

Exit mobile version