ਰਾਏਪੁਰ : ਛੱਤੀਸਗੜ੍ਹ ‘ਚ ਨਗਰ ਨਿਗਮ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਸੂਬੇ ਦੀਆਂ 10 ਨਗਰ ਨਿਗਮਾਂ ‘ਚੋਂ 2 ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। ਜਿੱਥੇ ਭਾਜਪਾ ਨੇ ਜਿੱਤ ਹਾਸਲ ਕੀਤੀ ਹੈ। ਮੰਜੂਸ਼ਾ ਭਗਤ ਨੇ ਅੰਬਿਕਾਪੁਰ ਤੋਂ ਕਾਂਗਰਸ ਉਮੀਦਵਾਰ ਅਜੇ ਤਿਰਕੀ ਨੂੰ 5,000 ਤੋਂ ਵੱਧ ਵੋਟਾਂ ਨਾਲ ਹਰਾਇਆ। ਰਾਮਰੇਸ਼ ਰਾਏ ਨੇ ਚਿਰਮੀਰੀ ਤੋਂ ਕਾਂਗਰਸ ਉਮੀਦਵਾਰ ਬਿਨਯ ਜੈਸਵਾਲ ਨੂੰ 4,000 ਤੋਂ ਵੱਧ ਵੋਟਾਂ ਨਾਲ ਹਰਾਇਆ।
ਇਸ ਦੇ ਨਾਲ ਹੀ 8 ਨਗਰ ਨਿਗਮਾਂ ‘ਚ ਵੀ ਭਾਜਪਾ ਦੀ ਲੀਡ ਬਰਕਰਾਰ ਹੈ। ਇਸ ਸਮੇਂ 8 ਕਾਰਪੋਰੇਸ਼ਨਾਂ, 49 ਨਗਰ ਪਾਲਿਕਾਵਾਂ ਅਤੇ 113 ਨਗਰ ਪੰਚਾਇਤਾਂ ਵਿੱਚ ਚੇਅਰਮੈਨ ਅਤੇ ਕੌਂਸਲਰਾਂ ਦੀਆਂ ਅਸਾਮੀਆਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਭਾਜਪਾ ਸਾਰੀਆਂ 10 ਨਗਰ ਨਿਗਮਾਂ ਵਿੱਚ ਅੱਗੇ ਹੈ। ਭਾਜਪਾ ਨੇ 2 ਨਗਰ ਨਿਗਮਾਂ ‘ਤੇ ਜਿੱਤ ਹਾਸਲ ਕੀਤੀ ਹੈ।
ਰਾਏਪੁਰ ਨਗਰ ਨਿਗਮ ਤੋਂ ਭਾਜਪਾ ਉਮੀਦਵਾਰ ਮੀਨਲ ਚੌਬੇ 52,500 ਵੋਟਾਂ ਨਾਲ ਅੱਗੇ ਚੱਲ ਰਹੀ ਹੈ।
ਬਿਲਾਸਪੁਰ ‘ਚ ਭਾਜਪਾ ਦੀ ਪੂਜਾ ਵਿਧਾਨ 20,000 ਤੋਂ ਵੱਧ ਵੋਟਾਂ ਨਾਲ ਅੱਗੇ ਚੱਲ ਰਹੀ ਹੈ।
ਰਾਜਨੰਦਗਾਓਂ ਤੋਂ ਭਾਜਪਾ ਦੇ ਮਧੂਸੂਦਨ ਯਾਦਵ 28,000 ਵੋਟਾਂ ਨਾਲ ਅੱਗੇ ਚੱਲ ਰਹੇ ਹਨ।
ਜਗਦਲਪੁਰ ‘ਚ ਭਾਜਪਾ ਦੇ ਸੰਜੇ ਪਾਂਡੇ 7,000 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਥੋੜ੍ਹੇ ਸਮੇਂ ਵਿੱਚ ਸਾਰੀ ਸਥਿਤੀ ਸਪੱਸ਼ਟ ਹੋ ਜਾਵੇਗੀ।