ਚੰਡੀਗੜ੍ਹ : ਪੰਜਾਬ ਦੇ ਲੋਹਾ ਨਗਰ ਬੱਸ ਸਟੈਂਡ ਨੇੜੇ ਇੱਕ ਟਰੱਕ ਦੀ ਟੱਕਰ ਕਾਰਨ ਇੱਕ ਔਰਤ ਅਤੇ ਉਸਦੀ ਇੱਕ ਸਾਲ ਦੀ ਧੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਤਰੁਣ ਕੁਮਾਰ ਪੁੱਤਰ ਸੁਰਿੰਦਰ ਵਾਸੀ ਪੀਰ ਖਾਨਾ ਰੋਡ, ਖੰਨਾ ਆਪਣੀ ਪਤਨੀ ਸੁਖਵਿੰਦਰ ਉਰਫ ਕੀਰਤੀ ਅਤੇ ਇਕ ਸਾਲ ਦੀ ਬੇਟੀ ਆਲੀਆ ਨਾਲ ਸਰਹਿੰਦ ਸਥਿਤ ਆਪਣੇ ਸਹੁਰੇ ਘਰ ਤੋਂ ਖੰਨਾ ਜਾ ਰਿਹਾ ਸੀ। ਇਸੇ ਦੌਰਾਨ ਜਦੋਂ ਉਹ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਬੱਸ ਸਟੈਂਡ ਦੇ ਸਾਹਮਣੇ ਪਹੁੰਚਿਆ ਤਾਂ ਇਕ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਸੁਖਵਿੰਦਰ ਕੌਰ ਉਰਫ ਕੀਰਤੀ ਅਤੇ 1 ਸਾਲ ਦੀ ਬੱਚੀ ਆਲੀਆ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੰਡੀ ਗੋਬਿੰਦਗੜ੍ਹ ਦੀ ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਮੰਡੀ ਗੋਬਿੰਦਗੜ੍ਹ ਦੇ ਸਿਵਲ ਹਸਪਤਾਲ ਦੇ ਮੁਰਦਾਘਰ ‘ਚ ਰਖਵਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਆਲੀਆ ਦਾ ਜਨਮਦਿਨ 12 ਫਰਵਰੀ ਨੂੰ ਸੀ।