Sports News : ਰਾਇਲ ਚੈਲੇਂਜਰਜ਼ ਬੰਗਲੌਰ ਨੇ ਰਜਤ ਪਾਟੀਦਾਰ ਨੂੰ IPL 2025 ਲਈ ਕਪਤਾਨ ਨਿਯੁਕਤ ਕੀਤਾ ਹੈ। ਚਰਚਾ ਚੱਲ ਰਹੀ ਸੀ ਕਿ ਵਿਰਾਟ ਕੋਹਲੀ ਨੂੰ ਇੱਕ ਵਾਰ ਫਿਰ ਟੀਮ ਦਾ ਕਪਤਾਨ ਬਣਾਇਆ ਜਾਵੇਗਾ, ਪਰ ਅਜਿਹਾ ਨਹੀਂ ਹੋਇਆ। ਟੀਮ ਨੇ ਪਾਟੀਦਾਰ ਨੂੰ ਕਪਤਾਨੀ ਸੌਂਪਣ ਦਾ ਫ਼ੈੈਸਲਾ ਕੀਤਾ। ਪਾਟੀਦਾਰ 2021 ਵਿੱਚ ਆਰ.ਸੀ.ਬੀ ਵਿੱਚ ਸ਼ਾਮਲ ਹੋਏ ਸਨ। ਉਦੋਂ ਤੋਂ ਉਹ ਟੀਮ ਦਾ ਹਿੱਸਾ ਰਹੇ ਹਨ।
ਤੁਹਾਨੂੰ ਦੱਸ ਦਈਏ ਕਿ ਪਿਛਲੇ ਸੀਜ਼ਨ ਯਾਨੀ ਕਿ ਆਈ.ਪੀ.ਐਲ 2024 ਵਿੱਚ ਦੱਖਣੀ ਅਫਰੀਕਾ ਦੇ ਫਾਫ ਡੂ ਪਲੇਸਿਸ ਨੇ ਟੀਮ ਦੀ ਕਪਤਾਨੀ ਕੀਤੀ ਸੀ। ਪਰ ਆਈ.ਪੀ.ਐਲ 2025 ਤੋਂ ਪਹਿਲਾਂ ਟੀਮ ਨੇ ਨਾ ਤਾਂ ਡੂ ਪਲੇਸਿਸ ਨੂੰ ਬਰਕਰਾਰ ਰੱਖਿਆ ਅਤੇ ਨਾ ਹੀ ਉਨ੍ਹਾਂ ਨੂੰ ਮੈਗਾ ਨਿਲਾਮੀ ਵਿੱਚ ਦੁਬਾਰਾ ਖਰੀਦਿਆ। ਡੂ ਪਲੇਸਿਸ ਆਈ.ਪੀ.ਐਲ 2025 ਵਿੱਚ ਦਿੱਲੀ ਕੈਪੀਟਲਜ਼ ਲਈ ਖੇਡਦੇ ਨਜ਼ਰ ਆਉਣਗੇ। ਡੂ ਪਲੇਸਿਸ ਨੂੰ ਦਿੱਲੀ ਨੇ 2 ਕਰੋੜ ਰੁਪਏ ਵਿੱਚ ਖਰੀਦਿਆ।
ਤੁਹਾਨੂੰ ਦੱਸ ਦਈਏ ਕਿ ਆਈ.ਪੀ.ਐਲ 2025 ਦੀ ਮੈਗਾ ਨਿਲਾਮੀ ਤੋਂ ਪਹਿਲਾਂ ਆਰ.ਸੀ.ਬੀ ਨੇ ਸਿਰਫ਼ ਤਿੰਨ ਖਿਡਾਰੀਆਂ ਨੂੰ ਰਿਟੇਨ ਕੀਤਾ ਸੀ, ਜਿਨ੍ਹਾਂ ਵਿੱਚ ਰਜਤ ਪਾਟੀਦਾਰ ਵੀ ਸ਼ਾਮਲ ਸਨ। ਪਾਟੀਦਾਰ ਨੂੰ ਟੀਮ ਨੇ 11 ਕਰੋੜ ਰੁਪਏ ਵਿੱਚ ਰਿਟੇਨ ਕੀਤਾ। ਪਾਟੀਦਾਰ ਤੋਂ ਇਲਾਵਾ, ਆਰ.ਸੀ.ਬੀ ੀ ਨੇ ਵਿਰਾਟ ਕੋਹਲੀ ਅਤੇ ਯਸ਼ ਦਿਆਲ ਨੂੰ ਬਰਕਰਾਰ ਰੱਖਿਆ ਸੀ। ਕੋਹਲੀ ਨੂੰ 21 ਕਰੋੜ ਰੁਪਏ ਅਤੇ ਯਸ਼ ਦਿਆਲ ਨੂੰ 5 ਕਰੋੜ ਰੁਪਏ ਵਿੱਚ ਰਿਟੇਨ ਕੀਤਾ ਗਿਆ। ਪ੍ਰਸ਼ੰਸਕਾਂ ਨੂੰ ਨਵੇਂ ਕਪਤਾਨ ਰਜਤ ਪਾਟੀਦਾਰ ਨਾਲ ਆਈ.ਪੀ.ਐਲ 2025 ਵਿੱਚ ਪਹਿਲਾ ਆਈ.ਪੀ.ਐਲ ਖਿਤਾਬ ਮਿਲਣ ਦੀ ਉਮੀਦ ਹੋਵੇਗੀ। ਪਾਟੀਦਾਰ ਨੇ ਹੁਣ ਤੱਕ ਆਰ.ਸੀ.ਬੀ ਲਈ ਇੱਕ ਬੱਲੇਬਾਜ਼ ਵਜੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਪਰ ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਉਹ ਇੱਕ ਕਪਤਾਨ ਦੇ ਰੂਪ ਵਿੱਚ ਟੀਮ ਲਈ ਕਿਵੇਂ ਪ੍ਰਦਰਸ਼ਨ ਕਰਦੇ ਹਨ।
ਜ਼ਿਕਰਯੋਗ ਹੈ ਕਿ ਰਜਤ ਪਾਟੀਦਾਰ ਨੇ 2021 ਵਿੱਚ ਆਰ.ਸੀ.ਬੀ ਲਈ ਖੇਡਦਿਆਂ ਹੋਇਆਂ ਆਪਣਾ IPL ਡੈਬਿਊ ਕੀਤਾ ਸੀ। ਪਾਟੀਦਾਰ ਹੁਣ ਤੱਕ ਸਿਰਫ਼ ਆਰ.ਸੀ.ਬੀ ਦਾ ਹਿੱਸਾ ਰਹੇ ਹਨ। ਉਹ ਹੁਣ ਤੱਕ ਆਪਣੇ ਆਈ.ਪੀ.ਐਲ ਕਰੀਅਰ ਵਿੱਚ 27 ਮੈਚ ਖੇਡ ਚੁੱਕੇ ਹਨ। ਇਨ੍ਹਾਂ ਮੈਚਾਂ ਦੀਆਂ 24 ਪਾਰੀਆਂ ਵਿੱਚ, ਉਨ੍ਹਾਂ ਨੇ 34.73 ਦੀ ਔਸਤ ਅਤੇ 158.84 ਦੇ ਸਟ੍ਰਾਈਕ ਰੇਟ ਨਾਲ 799 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ 1 ਸੈਂਕੜਾ ਅਤੇ 7 ਅਰਧ ਸੈਂਕੜੇ ਲਗਾਏ ਹਨ।