Home Horoscope Today’s Horoscope 12 February 2025 : ਜਾਣੋ ਆਪਣਾ ਅੱਜ ਦਾ ਰਾਸ਼ੀਫਲ

Today’s Horoscope 12 February 2025 : ਜਾਣੋ ਆਪਣਾ ਅੱਜ ਦਾ ਰਾਸ਼ੀਫਲ

0

ਮੇਖ : ਤੁਹਾਡਾ ਮਨਮਰਜੀ ਦਾ ਸੁਭਾਅ ਸਿਹਤ ਦੇ ਲਈ ਪਰੇਸ਼ਾਨੀ ਖੜੀ ਕਰ ਸਕਦਾ ਹੈ। ਜਿਨਾਂ ਲੋਕਾਂ ਨੇੇ ਜ਼ਮੀਨ ਖਰੀਦੀ ਸੀ ਅਤੇ ਹੁਣ ਉਸ ਨੂੰ ਵੇਚਣਾ ਚਾਹੁੰਦੇ ਹਨ ਉਨਾਂ ਨੂੰ ਅੱਜ ਚੰਗਾ ਖਰੀਦਦਾਰ ਮਿਲ ਸਕਦਾ ਹੈ ਅਤੇ ਜਮੀਨ ਵੇਚ ਕੇ ਚੰਗਾ ਮਿਲ ਸਕਦਾ ਹੈ। ਤੁਹਾਡਾ ਆਕਰਸ਼ਕ ਸੁਭਾਅ ਅਤੇ ਖੁਸ਼ਮਿਜ਼ਾਜ ਵਿਅਕਤਿਤਵ ਨਵੇਂ ਦੋਸਤ ਬਣਾਉਣ ਵਿਚ ਤੁਹਾਡੀ ਮਦਦ ਕਰੇਗਾ ਅਤੇ ਤੁਹਾਡੇ ਸੰਪਰਕ ਵਿਚ ਵਾਧਾ ਕਰੇਗਾ। ਅੱਜ ਰੋੋਮਾਂਸ ਦੇ ਨਜ਼ਰੀਏ ਤੋਂ ਜ਼ਿੰਦਗੀ ਬਹੁਤ ਜਟਿਲ ਹੈ। ਸਾਂਝੀਦਾਰੀ ਦੀਆਂ ਪਰਿਯੋਜਨਾਵਾਂ ਸਾਕਾਰਤਮਕ ਪਰਿਣਾਮ ਤੋਂ ਜ਼ਿਆਦਾ ਪਰੇਸ਼ਾਨੀਆਂ ਦੇਣਗੀਆਂ ਕੋਈ ਤੁਹਾਡੀ ਭੇਜਿਆ ਲਾਭ ਉਠਾ ਸਕਦਾ ਹੈ ਅਤੇ ਉਸ ਨੂੰ ਅਜਿਹਾ ਕਰਨ ਦੇਣ ਦੇ ਲਈ ਤੁਸੀ ਖੁਦ ਹੀ ਨਾਰਾਜ਼ ਹੋ ਸਕਦੇ ਹੋ। ਅੱਜ ਤੁਹਾਨੂੰ ਬਹੁਤ ਦਿਲਚਸਪ ਨਿੰਮਤਰਣ ਮਿਲਣਗੇ ਅਤੇ ਨਾਲ ਹੀ ਸਰਪਰਾਈਸ ਤੋਹਫਾ ਮਿਲ ਸਕਦਾ ਹੈ। ਤੁਸੀ ਸ਼ਾਾਇਦ ਆਪਣੇ ਜੀਵਨ ਸਾਥੀ ਵੱਲ ਧਿਆਨ ਨਾ ਦਿਉ ਪਰ ਦਿਨ ਦੇ ਅੰਤ ਵਿਚ ਤੁਸੀ ਮਹਿਸੂਸ ਕਰੋਂਗੇ ਕਿ ਉਹ ਤੁਹਾਡੇ ਲਈ ਪ੍ਰਬੰਧ ਕਰਨ ਵਿਚ ਰੁੱਝਿਆ ਹੋਇਆ ਸੀ।

ਸ਼ੁੱਭ ਰੰਗ- ਗੁਲਾਬੀ, ਸ਼ੁੱਭ ਨੰਬਰ- 6

ਬ੍ਰਿਸ਼ਭ : ਖਾਣ ਪੀਣ ਸਮੇਂ ਸਾਵਧਾਨ ਰਹੋ ਲਾਪਰਵਾਹੀ ਬਿਮਾਰੀ ਦੀ ਵਜਾਹ ਬਣ ਸਕਦੀ ਹੈ। ਆਪਣੇ ਜੀਵਨ ਸਾਥੀ ਨਾਲ ਮਿਲ ਕੇ, ਤਸੀ ਭਵਿੱਖ ਦੇ ਲਈ ਧੰਨ ਦੀ ਯੋਜਨਾ ਅਤੇ ਆਰਥਿਕਤਾ ਬਾਰੇ ਗੱਲਬਾਤ ਕਰ ਸਕਦੇ ਹੋ। ਆਮ ਬੰਦਿਆਂ ਨਾਲ ਵਿਅਕਤੀਗਤ ਗੱਲਾਂ ਨੂੰ ਵੰਡਣ ਤੋਂ ਬਚੋ। ਆਪਣੇ ਸਾਥੀ ਨੂੰ ਭਾਵਨਾਤਮਕ ਤੋਰ ਤੇ ਬਲੈਕਮੇਲ ਕਰਨ ਤੋਂ ਬਚੋ। ਆਪਣੇ ਚਾਰੋ ਤਰਫ ਹੋਣ ਵਾਲੀਆਂ ਗਤੀਵਿਧਿਆਂ ਦਾ ਧਿਆਨ ਰੱਖੋ ਕਿਉਂ ਕਿ ਤੁਹਾਡੇ ਕੰਮ ਦਾ ਕਰੈਡਿਟ ਕੋਈ ਹੋਰ ਲੈ ਸਕਦਾ ਹੈ। ਇਸ ਰਾਸ਼ੀ ਦੇ ਲੋਕਾਂ ਨੂੰ ਅੱਜ ਆਪਣੇ ਲਈ ਸਮਾਂ ਕੱਢਣ ਦੀ ਸਖਤ ਲੋੜ ਹੈ ਇਸ ਕੰਮ ਨਾਲ ਉਨਾਂ ਦਾ ਮਾਨਸਿਕ ਤਣਾਅ ਵੱਧ ਸਕਦਾ ਹੈ। ਅੱਜ ਆਪਣੇੇ ਜੀਵਨ ਸਾਥੀ ਦਾ ਅਜਿਹਾ ਪਾਸਾ ਦੇਖਣ ਨੂੰ ਮਿਲ ਸਕਦਾ ਹੈ ਜੋ ਉਨਾਂ ਚੰਗਾ ਨਹੀਂ ਹੈ।

ਸ਼ੁੱਭ ਰੰਗ- ਹਰਾ ਅਤੇ ਫਿਰੋਜ਼ੀ, ਸ਼ੁੱਭ ਨੰਬਰ- 5

ਮਿਥੁਨ : ਬੇਕਾਰ ਦੀ ਗੱਲ ਕਰਕੇ ਆਪਣੀ ਉਰਜਾ ਨੂੰ ਨਾ ਗਵਾਉ ਯਾਦ ਰੱਖੋ ਕਿ ਵਾਦ ਵਿਵਾਦ ਤੋਂ ਕੁਝ ਹਾਸਿਲ ਨਹੀਂ ਹੋਣਾ। ਪਰੰਤੂ ਗਵਾਚਿਆ ਜ਼ਰੂਰ ਜਾਂਦਾ ਹੈ। ਜੇਕਰ ਤੁਸੀ ਆਪਣਾੀ ਰਚਨਾਤਮਕ ਪ੍ਰਤਿਭਾ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰੋਂਗੇ ਤਾਂ ਉਹ ਕਾਫੀ ਲਾਭਦਾਇਕ ਸਾਬਿਤ ਹੋਵੇਗੀ। ਰਿਸ਼ਤੇਦਾਰ ਅਤੇ ਦੋਸਤਾਂ ਕੋਲੋਂ ਤੋਹਫੇ ਮਿਲਣਗੇ। ਅੱਜ ਤੁਸੀ ਆਪਣੇ ਕਿਸੇ ਵਾਅਦੇ ਨੂੰ ਪੂਰਾ ਨਹੀਂ ਕਰ ਸਕੋਂਗੇ ਜਿਸ ਨਾਲ ਤੁਹਾਡਾ ਪ੍ਰੇਮੀ ਬੁੜ ਬੁੜ ਹੋ ਸਕਦਾ ਹੈ। ਅੱਜ ਕੰਮ ਕਾਰ ਵਿਚ ਤੁਹਾਡੇ ਕਿਸੇ ਪੁਰਾਣੇ ਕੰਮ ਦੀ ਤਾਰੀਫ ਹੋ ਸਕਦੀ ਹੈ ਤੁਹਾਡੇ ਕੰਮ ਨੂੰ ਦੇਖਦੇ ਹੋਏ ਅੱਜ ਤੁਹਾਡੀ ਤਰੱਕੀ ਵੀ ਸੰਭਵ ਹੈ। ਕਾਰੋਬਾਰੀ ਅੱਜ ਅਨੁਭਵੀ ਲੋਕਾਂ ਨਾਲ ਕਾਰੋਬਾਰ ਨੂੰ ਅੱਗੇ ਵਧਾਉਣ ਦੀ ਸਲਾਹ ਦੇ ਸਕਦੇ ਹਨ ਅਜਿਹੇ ਲੋਕਾਂ ਨਾਲ ਜੁੜਨ ਤੋਂ ਬਚੋ ਜੋ ਤਹਾਡੀ ਪ੍ਰਤੀਸ਼ਠਾ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਜੇਕਰ ਤੁਹਾਡੇ ਜੀਵਨ ਸਾਥੀ ਦੀ ਸਿਹਤ ਦੇ ਚਲਦੇ ਕਿਸੇ ਨਾਲ ਮਿਲਣ ਦੀ ਯੋਜਨਾ ਰੱਦ ਹੋ ਜਾਵੇ ਤਾਂ ਚਿੰਤਾ ਨਾ ਕਰੋ ਤੁਸੀ ਨਾਲ ਜਿਆਦਾ ਸਮਾਂ ਗੁਜ਼ਾਰ ਸਕੋਂਗੇ।

ਸ਼ੁੱਭ ਰੰਗ- ਭੂਰਾ ਅਤੇ ਸੂਰਮੀ, ਸ਼ੁੱਭ ਨੰਬਰ- 4

ਕਰਕ : ਅਸਹਜਤਾ ਤੁਹਾਡੀ ਮਾਨਸਿਕ ਸ਼ਾਤੀ ਵਿਚ ਵਾਧਾ ਪੈਦਾ ਕਰ ਸਕਦੀ ਹੈ ਪਰੰਤੂ ਕੋਈ ਦੋਸਤ ਤੁਹਾਡੀ ਪਰੇਸ਼ਾਨੀਆਂ ਦੇ ਸਮਾਧਾਨ ਲਈ ਕਾਫੀ ਮਦਦਗਾਰ ਸਾਬਿਤ ਹੋਵੇਗ। ਤਣਾਅ ਤੋਂ ਬਚਨ ਲਈ ਸੰਗੀਤ ਦਾ ਸਹਾਰਾ ਲਵੋ। ਅੱਜ ਦੇ ਦਿਨ ਭੁੱਲ ਕੇ ਵੀ ਕਿਸੇ ਨੂੰ ਪੈਸਾ ਉਧਾਰ ਨਾ ਦਿਉ ਅਤੇ ਜੇਕਰ ਦੇਣਾ ਜਰੂਰੀ ਹੋਵੇ ਤਾਂ ਦੇਣ ਵਾਲੇ ਤੋਂ ਲਿਖਿਤ ਵਿਚ ਲਿਖਵਾ ਲਵੋ ਕੀ ਉਹ ਪੈਸਾ ਕਦੋਂ ਤੱਕ ਵਾਪਿਸ ਕਰੇਗਾ। ਬੱਚੇ ਅਤੇ ਪਰਿਵਾਰ ਦਿਨ ਦਾ ਕੇਂਦਰ ਬਿੰਦੂ ਰਹਿਣਗੇ। ਤੁਹਾਡੇ ਦਿਲ ਦੀ ਧੜਕਣ ਅੱਜ ਤੁਹਾਡੇ ਸਾਥੀ ਨਾਲ ਤਲ ਵਿਚ ਪਿਆਰ ਦਾ ਸੰਗੀਤ ਵਜਾਏਗੀ। ਕਾਰੋਬਾਰੀਆਂਂ ਨੂੰ ਆਪਣੇ ਕਾਰੋਬਾਰ ਦੇ ਪ੍ਰਸਤਾਵਾਂ ਬਾਰੇ ਜਾਣਕਾਰੀ ਕਿਸੇ ਨਾਲ ਸਾਂਝੀ ਨਹੀਂ ਕਰਨੀ ਚਾਹੀਦੀ। ਜੇਕਰ ਤੁਸੀ ਅਜਿਹਾ ਕਰਦੇ ਹੋ ਤਾਂ ਮੁਸ਼ਕਿਲ ਵਿਚ ਪੈ ਸਕਦੇ ਹੋ। ਅੱਜ ਤੁਸੀ ਸਾਰਾ ਦਿਨ ਨਵੇਂ ਵਿਚਾਰਾਂ ਨਾਲ ਭਰਪੂਰ ਰਹੋਂਗੇ ਤੁਸੀ ਜਿਨਾਂ ਕੰਮਾਂ ਨੂੰ ਕਰਨ ਦੇ ਲਈ ਚੁਣੋਗੇ ਉਹ ਤੁਹਾਡੀ ਉਮੀਦ ਤੋਂ ਜ਼ਿਆਦਾ ਲਾਭ ਦੇਣਗੇ। ਤੁਹਾਡੇ ਜੀਵਨਸਾਥੀ ਦੁਆਰਾ ਤੁਹਾਨੂੰ ਨੀਚਾ ਦਿਖਾਇਆ ਜਾ ਸਕਦਾ ਹੈ ਅਤੇ ਇਹ ਤੁਹਾਨੂੰ ਵਿਆਹ ਤੋੜਨ ਲਈ ਮਜ਼ਬੂਰ ਕਰ ਸਕਦਾ ਹੈ।

ਸ਼ੁੱਭ ਰੰਗ- ਕਰੀਮ ਅਤੇ ਚਿੱਟਾ, ਸ਼ੁੱਭ ਨੰਬਰ- 7

ਸਿੰਘ : ਅਸੁਵਿਧਾ ਤੁਹਾਡੀ ਮਾਨਸਿਕ ਸ਼ਾਤੀ ਨੂੰ ਭੰਗ ਕਰ ਸਕਦੀ ਹੈ। ਕਿਸੇੇ ਕਰੀਬੀ ਰਿਸ਼ਤੇਦਾਰ ਦੀ ਮਦਦ ਨਾਲ ਤੁਸੀ ਆਪਣੇ ਕਾਰੋਬਾਰ ਨੂੰ ਵਧੀਆ ਕਰ ਸਕਦੇ ਹੋ, ਜਿਸ ਨਾਲ ਤੁਹਾਨੂੰ ਆਰਥਿਕ ਲਾਭ ਵੀ ਹੋਵੇਗਾ। ਜੇਕਰ ਤੁਸੀ ਸਮੂਹਿਕ ਗਤੀਵਿਧਿਆਂ ਵਿਚ ਹਿੱਸਾ ਲਵੋਂਗੇ ਤਾਂ ਤੁਸੀ ਨਵੇਂ ਦੋਸਤ ਬਣਾ ਸਕਦੇ ਹੋ। ਰੋਮਾਂਸ ਖੁਸ਼ੀ ਭਰਿਆ ਹੋਵੇਗਾ ਇਸ ਲਈ ਉਸ ਨਾਲ ਸੰਪਰਕ ਕਰੋ ਜਿਸ ਨਾਲ ਤੁਸੀ ਪ੍ਰੇਮ ਕਰਦੇ ਹੋ ਅਤੇ ਦਿਨ ਦਾ ਭਰਪੂਰ ਲਤਫ ਲਵੋ। ਕੰਮ ਦੀ ਅਧਿਕਤਾ ਦੇ ਬਾਵਜੂਦ ਵੀ ਅੱਜ ਕੰਮਕਾਰ ਵਿਚ ਤਾਕਤ ਦੇਖੀ ਜਾ ਸਕਦੀ ਹੈ। ਅੱਜ ਤੁਸੀ ਦਿੱਤੇ ਗਏ ਕੰਮ ਨੂੰ ਤੈਅ ਕੀਤੇ ਸਮੇਂ ਤੋਂ ਪਹਿਲਾਂ ਹੀ ਪੂਰਾ ਕਰ ਸਕਦੇ ਹਨ। ਤੁਸੀ ਖਾਲੀ ਸਮੇਂ ਵਿਚ ਕੋਈ ਫਿਲਮ ਦੇਖ ਸਕਦੇ ਹੋ ਇਹ ਫਿਲਮ ਦੇਖ ਕੇ ਤੁਹਾਨੂੰ ਲੱਗੇਗਾ ਕਿ ਫਿਲਮ ਪਸੰਦ ਨਹੀਂ ਆਈ ਤੁਸੀ ਆਪਣਾ ਕੀਮਤੀ ਸਮਾਂ ਖਰਾਬ ਕਰ ਦਿੱਤਾ। ਜੇਕਰ ਤੁਸੀ ਆਪਣੇ ਜੀਵਨਸਾਥੀ ਦੇ ਪਿਆਰ ਲਈ ਤਰਸ ਰਹੋ ਹੋ ਤਾਂ ਇਹ ਦਿਨ ਤੁਹਾਡੇ ਲਈ ਅਸੀਸ ਹੋਵੇਗਾ।

ਸ਼ੁੱਭ ਰੰਗ- ਹਰਾ ਅਤੇ ਫਿਰੋਜ਼ੀ, ਸ਼ੁੱਭ ਨੰਬਰ- 5

 ਕੰਨਿਆ : ਤੁਹਾਡਾ ਸਪਸ਼ਟ ਅਤੇ ਨਿਡਰ ਨਜ਼ਰੀਆ ਤੁਹਾਡੇ ਦੋਸਤ ਦੇ ਵਿਅਰਥ ਠੇਸ ਪਹੁੰਚਾ ਸਕਦਾ ਹੈ। ਲਾਭ ਦੇ ਨਜ਼ਰੀਏ ਤੋਂ ਸਟਾਕ ਅਤੇ ਮਯੁਚਲ ਫੰਡ ਵਿਚ ਨਿਵੇਸ਼ ਕਰਨਾ ਲਾਭਦਾਇਕ ਰਹੇਗਾ। ਸ਼ਾਮ ਦੇ ਸਮੇਂ ਆਪਣੇ ਜੀਵਨਸਾਥੀ ਦੇ ਨਾਲ ਬਾਹਰ ਖਾਣਾ ਜਾਂ ਫਿਲਮ ਦੇਖਣਾ ਤੁਹਾਨੂੰ ਸਕੂਨ ਦੇਵੇਗਾ ਅਤੇ ਖੁਸ਼ਮਿਜ਼ਾਜ ਬਣਾ ਕੇ ਰੱਖਗਾ। ਆਪਣੇ ਪ੍ਰੇੇਮੀ ਦੇ ਲਈ ਬਦਲੇ ਦੀ ਭਾਵਨਾ ਨਾਲ ਕੁਝ ਹਾਸਿਲ ਨਹੀਂ ਹੋਣਾ ਬਜਾਇ ਇਸ ਦੇ ਕਿ ਤੁਹਾਨੂੰ ਦਿਮਾਗ ਠੰਡਾ ਰੱਖਣਾ ਚਾਹੀਦਾ ਹੈ ਅਤੇ ਆਪਣੇ ਪ੍ਰੇਮੀ ਨੂੰ ਆਪਣੇ ਸੱਚੇ ਜ਼ਜਬਾਤਾਂ ਨਾਲ ਇਕਮਿਕ ਕਰਨਾ ਚਾਹੀਦਾ ਹੈ। ਜੇਕਰ ਤੁੁਹਾਨੂੰ ਇਕ ਦਿਨ ਦੀ ਛੁੱਟੀ ਤੇ ਜਾਣਾ ਹੈ ਤਾਂ ਚਿੰਤਾ ਨਾ ਕਰੋ ਤੁਹਾਡੀ ਗੈਰਹਾਜ਼ਰੀ ਵਿਚ ਸਾਰੇ ਕੰਮ ਠੀਕ ਚਲਦੇ ਰਹਿਣਗੇ ਅਤੇ ਕਿਸੇ ਖਾਸ ਵਜਾਹ ਨਾਲ ਕੋਈ ਮੁਸ਼ਕਿਲ ਖੜੀ ਹੋ ਵੀ ਜਾਵੇ ਤਾਂ ਤੁਸੀ ਆ ਕੇ ਉਸ ਨੂੰ ਆਸਾਨੀ ਨਾਲ ਹੱਲ ਕਰ ਲਵੋਂਗੇ। ਜੇਕਰ ਤੁਸੀ ਆਪਣੀ ਚੀਜਾਂ ਪ੍ਰਤੀ ਬੇਪਰਵਾਹ ਹੋ ਤਾਂ ਉਨਾਂ ਦੀ ਹਾਨੀ ਅਤੇ ਚੋਰੀ ਹੋਣ ਦੀ ਸੰਭਾਵਨਾ ਹੈ। ਅੱਜ ਤੁਹਾਡਾ ਜੀਵਨ ਸਾਥੀ ਆਪਣੇ ਦੋਸਤਾਂ ਵਿਚ ਕੁਝ ਜਿਆਦਾਂ ਵਿਅਸਤ ਹੋ ਸਕਦਾ ਹੈ, ਜਿਸ ਦੇ ਚਲਦੇ ਤਹਾਡੀ ਉਦਾਸ ਹੋਣ ਦੀ ਸੰਭਾਵਨਾ ਹੈ।

ਸ਼ੁੱਭ ਰੰਗ-  ਭੂਰਾ ਅਤੇ ਸੂਰਮੀ, ਸ਼ੁੱਭ ਨੰਬਰ-4

ਤੁਲਾ : ਆਰਥਿਕ ਦਿੱਕਤਾਂ ਤੁਹਾਡੇ ਲਈ ਪਰੇਸ਼ਾਨੀ ਦਾ ਸਬੱਬ ਬਣ ਸਕਦੀ ਹੈ। ਅੱਜ ਤੁਸੀ ਬਿਨਾ ਕਿਸੇ ਸਹਾਇਤਾ ਅਤੇ ਸਮਰੱਥਾ ਦੇ ਪੈਸਾ ਕਮਾਉਣ ਦੇ ਯੋਗ ਹੋਵੋਂਗੇ। ਨੇੜੇ ਦਾ ਦੋਸਤ ਅਤੇ ਜੀਵਨਸਾਥੀ ਨਾਰਾਜ਼ ਹੋ ਕੇ ਤੁਹਾਡਾ ਜੀਵਨ ਮੁਸ਼ਕਿਲ ਬਣ ਸਕਦੀ ਹੈ । ਤੁਹਾਡੇ ਰਿਸ਼ਤੇ ਵਿਚਲੀਆਂ ਉਹ ਸਾਰੀਆਂ ਸ਼ਿਕਾਇਤਾਂ ਅਤੇ ਗੜਬੜਾਂ ਇਸ ਅਦਭੁਤ ਦਿਨ ਤੇ ਅਲੋਪ ਹੋ ਜਾਣਗੀਆਂ। ਆਪਣੀ ਨੋਕਰੀ ਵਿਚ ਲੱਗੇ ਰਹੋ ਅਤੇ ਦੂਜਿਆਂ ਤੋਂ ਉਮੀਦ ਨਾ ਕਰੋ ਕਿ ਉਹ ਆ ਕੇ ਤੁਹਾਡੀ ਮਦਦ ਕਰਨਗੇ। ਇਸ ਰਾਸ਼ੀ ਵਾਲਿਆਂ ਨੂੰ ਅੱਜ ਖਾਲੀ ਸਮੇਂ ਵਿਚ ਅਧਿਆਤਮਕ ਪੁਸਤਕਾਂ ਦਾ ਅਧਿਐਨ ਕਰਨਾ ਚਾਹੀਦਾ ਹੈ ਅਜਿਹਾ ਕਰਕੇ ਤੁਸੀ ਕਈਂ ਮੁਸ਼ਕਿਲਾਂ ਦੂਰ ਕਰ ਸਕਦੇ ਹੋ। ਇਹ ਤੁੁਹਾਡੇ ਪੂਰੇ ਵਿਵਾਹਿਕ ਜੀਵਨ ਵਿਚ ਸਭ ਤੋਂ ਜ਼ਿਆਦਾ ਸਨੇਹਪੂਰਨ ਦਿਨਾਂ ਵਿਚੋਂ ਇਕ ਹੋ ਸਕਦਾ ਹੈ।

ਸ਼ੁੱਭ ਰੰਗ- ਪਾਰਦਰਸ਼ੀ ਅਤੇ ਗੁਲਾਬੀ, ਸ਼ੁੱਭ ਨੰਬਰ- 6

ਬ੍ਰਿਸ਼ਚਕ : ਆਪਣਾ ਸੰਤੁਲਨ ਨਾ ਖੋਵੋ ਖਾਸਤੋਰ ਤੇ ਮੁਸ਼ਕਿਲ ਹਾਲਾਤ ਵਿਚ। ਤੁਹਾਡਾ ਕੋਈ ਪੁਰਾਣਾ ਦੋਸਤ ਅੱਜ ਕਾਰੋਬਾਰ ਵਿਚ ਲਾਭ ਕਮਾਉਣ ਦੇ ਲਈ ਤੁਹਾਨੂੰ ਸਲਾਹ ਦੇ ਸਕਦਾ ਹੈ ਜੇਕਰ ਇਸ ਸਲਾਹ ਨੂੰ ਤੁਸੀ ਮੰਨਦੇ ਹੋ ਤਾਂ ਤੁਹਾਨੂੰ ਲਾਭ ਜਰੂਰ ਹੋਵੇਗਾ। ਕਿਸੇ ਪਰਿਵਾਰਿਕ ਭੇੇਦ ਦਾ ਖੁਲੱਣਾ ਤੁਹਾਨੂੰ ਤੋਹਫਾ ਦੇ ਸਕਦਾ ਹੈ। ਸੱਚੇ ਅਤੇ ਪਵਿੱਤਰ ਪ੍ਰੇਮ ਦਾ ਤਜ਼ਰਬਾ ਕਰੋ। ਕੰਮਕਾਰ ਵਿਚ ਸਭ ਕੁਝ ਤੁਹਾਡੇ ਪੱਖ ਵਿਚ ਨਜ਼ਰ ਆ ਸਕਦਾ ਹੈ। ਵਕੀਲ ਦੇ ਕੋਲ ਜਾ ਕੇ ਕਾਨੂੰਨੀ ਸਲਾਹ ਲੈਣ ਦੇ ਲਈ ਚੰਗਾ ਦਿਨ ਹੈ। ਤੁਹਾਡਾ ਜੀਵਨਸਾਥੀ ਅੱਜ ਤੁਹਾਡੇ ਨਾਲ ਆਉਣ ਨਾਲ ਕੁਝ ਖੂਬਸੂਰਤ ਸ਼ਬਦਾਂ ਨੂੰ ਬਿਆਨ ਕਰੇਗਾ ਕਿ ਤੁਹਾਡੀ ਜ਼ਿੰਦਗੀ ਵਿਚ ਉਸ ਦੀ ਕੀ ਕੀਮਤ ਹੈ।

 ਸ਼ੁੱਭ ਰੰਗ- ਕਾਲਾ ਅਤੇ ਨੀਲਾ, ਸ਼ੁੱਭ ਨੰਬਰ- 8

ਧਨੂੰ : ਅਸੁਰੱਖਿਆ ਮੁਸੀਬਤ ਦੇ ਚਲਦਿਆਂ ਤੁਸੀ ਅਣਸੁਲਝਤਾ ਵਿਚ ਫਸ ਸਕਦੇ ਹੋ। ਵਿਆਹੇ ਜੋੜਿਆਂ ਨੂੰ ਅੱਜ ਆਪਣੇ ਬੱਚਿਆਂ ਦੀ ਸਿੱਖਿਆ ਤੇ ਖਾਸਾ ਖਰਚਾ ਕਰਨਾ ਪੈ ਸਕਦਾ ਹੈ। ਬੱਚੇ ਕੋਈ ਦਿਲ ਖੁਸ਼ ਕਰਨ ਵਾਲੀ ਖਬਰ ਲਿਆ ਸਕਦੇ ਹਨ। ਪਿਆਰ ਭਰੀ ਜ਼ਿੰਦਗੀ ਕਾਫੀ ਔਖੀ ਹੋ ਸਕਦੀ ਹੈ। ਤੁਹਾਡਾ ਦਿਮਾਗ ਕੰਮਕਾਰ ਦੀਆਂ ਉਲ਼ਝਣਾ ਵਿਚ ਫਸਿਆ ਰਹੇਗਾ ਜਿਸ ਦੇ ਚਲਦੇ ਤੁਸੀ ਪਰਿਵਾਰ ਅਤੇ ਦੋਸਤਾਂ ਲਈ ਸਮਾਂ ਨਹੀਂ ਕੱਢ ਪਾਉਂਗੇ। ਦਫਤਰ ਤੋਂ ਜਲਦੀ ਘਰ ਜਾਣ ਦੀ ਯੋਜਨਾ ਅੱਜ ਤੁਸੀ ਦਫਤਰ ਪਹੁੰਚਕੇ ਹੀ ਕਰ ਸਕਦੇ ਹੋ ਘਰ ਪਹੁੰਚ ਕੇ ਤੁਸੀ ਫਿਲਮ ਦੇਖ ਕੇ ਜਾਂ ਕਿਸੇ ਪਾਰਕ ਵਿਚ ਪਰਿਵਾਰ ਦੇ ਲੋਕਾਂ ਨਾਲ ਜਾਣ ਦੀ ਯੋਜਨਾ ਬਣਾ ਸਕਦੇ ਹੋ। ਅੱਜ ਜੀਵਨਸਾਥੀ ਦੀੇ ਨਾਲ ਸਪਸ਼ਟ ਵਾਦ ਵਿਵਾਦ ਹੋਣ ਦੀ ਸੰਭਾਵਨਾ ਹੈ।

ਸ਼ੁੱਭ ਰੰਗ- ਹਰਾ ਅਤੇ ਫਿਰੋਜ਼ੀ, ਸ਼ੁੱਭ ਨੰਬਰ- 5

 ਮਕਰ : ਖੁਦ ਨੂੰ ਕਿਸੇ ਰਚਨਾਤਮਕ ਕੰਮ ਵਿਚ ਲਗਾਉ ਮਾਨਸਿਕ ਸ਼ਾਤੀ ਦੇ ਲਈ ਤੁਹਾਡੀ ਖਾਲੀ ਬੈਠਣ ਦੀ ਆਦਤ ਖਤਰਨਾਕ ਸਾਬਿਤ ਹੋ ਸਕਦੀ ਹੈ। ਆਰਥਿਕ ਦ੍ਰਿਸ਼ਟੀ ਤੋਂ ਅੱਜ ਦਾ ਦਿਨ ਮਿਲਿਆ ਜੁਲਿਆ ਹੈ ਅੱਜ ਤੁਹਾਨੂੰ ਧੰਨ ਲਾਭ ਹੋ ਸਕਦਾ ਹੈ ਪਰੰਤੂ ਇਸ ਦੇ ਲਈ ਤੁਹਾਨੂੰ ਸਖਤ ਮਿਹਨਤ ਦੀ ਲੋੜ ਹੈ। ਦੂਜਿਆਂ ਦੀਆਂ ਕਮਜ਼ੋਰੀਆਂ ਲੱਭਣ ਦਾ ਗੈਰ ਜਰੂਰੀ ਕੰਮ ਰਿਸ਼ਤੇਦਾਰਾਂ ਦੀ ਆਲੋਚਨਾ ਦਾ ਰੁਖ ਤੁਹਾਡੇ ਵੱਲ ਮੁੜ ਸਕਦਾ ਹੈ ਤੁਹਾਨੂੰ ਸਮਝਣਾ ਚਾਹੀਦਾ ਹੈ ਕਿ ਇਹ ਕੇਵਲ ਸਮੇਂ ਦੀ ਬਰਬਾਦੀ ਹੈ ਅਤੇ ਇਸ ਤੋਂ ਕੁਝ ਹਾਸਿਲ ਨਹੀਂ ਹੋਵੇਗਾ ਚੰਗਾ ਰਹੇਗਾ ਕਿ ਤੁਸੀ ਆਪਣੀ ਇਹ ਆਦਤ ਛੱਡ ਦਿਉ। ਪਿਆਰ ਵਿਚ ਆਪਣੇ ਕਠੋਰ ਵਿਵਹਾਰ ਲਈ ਮਾਫੀ ਮੰਗੋ। ਕੰਮ ਕਾਰ ਦੇੇ ਮਾਮਲਿਆਂ ਨੂੰ ਸੁਲਝਾਉਣ ਦੇ ਲਈ ਆਪਣੀ ਹੋਸ਼ਿਆਰੀ ਅਤੇ ਪ੍ਰਭਾਵ ਦਾ ਇਸਤੇਮਾਲ ਕਰੋ। ਖਾਸ ਲੋਕਾਂ ਨਾਲ ਗੱਲਬਾਤ ਕਰਦੇ ਸਮੇਂ ਆਪਣੇ ਸ਼ਬਦਾਂ ਤੇ ਧਿਆਨ ਦਿਉ। ਜੀਵਨ ਸਾਥੀ ਦੇ ਕਿਸੇ ਅਚਾਨਕ ਕੰਮ ਦੀ ਵਜਾਹ ਨਾਲ ਤੁਹਾਡੀ ਯੋਜਨਾ ਵਿਹੜ ਸਕਦੀ ਹੈੈ ਪਰੰਤੂ ਫਿਰ ਤੁਹਾਨੂੰ ਮਹਿਸੂਸ ਹੋਵੇਗਾ ਕਿ ਜੋ ਹੁੰਦਾ ਹੈ ਚੰਗੇ ਦੇ ਲਈ ਹੁੰਦਾ ਹੈ।

ਸ਼ੁੱਭ ਰੰਗ- ਹਰਾ ਅਤੇ ਫਿਰੋਜ਼ੀ, ਸ਼ੁੱਭ ਨੰਬਰ- 5

ਕੁੰਭ : ਆਪਣੇ ਖਰਾਬ ਮੂਡ ਨੂੰ ਵਿਆਹੀ ਵਰੀ ਜ਼ਿੰਦਗੀ ਵਿਚ ਤਣਾਵ ਦਾ ਕਾਰਨ ਨਾ ਬਣਨ ਦਿਉ ਇਸ ਤੋਂ ਬਚਣ ਦੀ ਕੋਸ਼ਿਸ਼ ਕਰੋ ਨਹੀਂ ਤਾਂ ਬਾਅਦ ਵਿਚ ਪਛਤਾਉਣਾ ਪਵੇਗਾ। ਭਾਈ ਭੈਣ ਦੀ ਮਦਦ ਨਾਲ ਅੱਜ ਆਰਥਿਕ ਲਾਭ ਹੋ ਸਕਦਾ ਹੈ ਆਪਣੇ ਭੈਣ ਭਰਾਵਾਂ ਦੀ ਸਲਾਹ ਲਵੋ। ਆਪਣੇ ਜੀਵਨਸਾਥੀ ਦੇ ਨਾਲ ਆਪਣੀ ਗੁਪਤ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਸੋਚ ਲਵੋ। ਜੇਕਰ ਸੰਭਵ ਹੋਵੇ ਤਾਂ ਇਸ ਤੋਂ ਬਚੋ ਕਿਉਂ ਕਿ ਇਨਾਂ ਗੱਲਾਂ ਨੂੰ ਬਾਹਰ ਫੈਲਣ ਦਾ ਖਤਰਾ ਹੈ। ਆਪਣੇ ਪਿਆਰ ਦੀ ਪੁਰਾਣੀ ਗੱਲਾਂ ਨੂੰ ਮਾਫ ਕਰਕੇ ਤੁਸੀ ਆਪਣੀ ਜ਼ਿੰਦਗੀ ਵਿਚ ਸੁਧਾਰ ਲਿਆ ਸਕਦੇ ਹੋ। ਜੇਕਰ ਤੁਸੀ ਵਿਦੇਸ਼ ਵਿਚ ਨੋਕਰੀ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਅੱਜ ਦਾ ਦਿਨ ਵਧੀਆ ਹੈ। ਕਿਉਂ ਕਿ ਕੋਈ ਕੰਮ ਤੁਹਾਡੇ ਕੰਮ ਵਾਲੀ ਥਾਂ ਤੇ ਬਕਾਇਆ ਰਹਿੰਦਾ ਹੈ ਕਿਸੇ ਕਾਰਨ ਕਰਕੇ ਤੁਹਾਨੂੰ ਆਪਣਾ ਕੀਮਤੀ ਸਮਾਂ ਸ਼ਾਮ ਨੂੰ ਦੇਣਾ ਪਵੇਗਾ। ਅੱਜ ਤੁਸੀ ਆਪਣੇੇੇ ਜੀਵਨ ਦੀ ਕੁਝ ਯਾਦਗਾਰ ਸ਼ਾਮ ਵਿਚ ਇਕ ਆਪਣੇ ਜੀਵਨਸਾਥੀ ਦੇ ਨਾਲ ਬਿਤਾ ਸਕਦੇ ਹੋ।

ਸ਼ੁੱਭ ਰੰਗ-  ਕੇਸਰ ਅਤੇ ਪੀਲਾ, ਸ਼ੁੱਭ ਨੰਬਰ- 3

 ਮੀਨ : ਬੱਚਿਆਂ ਦੇ ਨਾਲ ਤੁਸੀ ਸਕੂਨ ਪਾਉਂਗੇ ਬੱਚਿਆਂ ਦੀ ਇਹ ਸ਼ਮਤਾ ਕੁਦਰਤੀ ਹੈ ਅਤੇ ਨਾ ਕੇਵਲ ਤੁਹਾਡੇ ਪਰਿਵਾਰ ਦੇ ਬੱਚਿਆਂ ਵਿਚ ਬਲਕਿ ਹਰ ਬੱਚੇ ਵਿਚ ਇਹ ਗੁਣ ਹੁੰਦਾ ਹੈ ਉਹ ਤੁਹਾਨੂੰ ਸਕੂਨ ਅਤੇ ਰਾਹਤ ਦੇ ਸਕਦਾ ਹੈ। ਕਈਂ ਵੱਡੀਆਂ ਯੋਜਨਾਵਾਂ ਅਤੇ ਵਿਚਾਰਾਂ ਦੇ ਜ਼ਰੀਏ ਤੁਹਾਡਾ ਧਿਆਨ ਆਕਰਸ਼ਿਤ ਕਰ ਸਕਦਾ ਹੈ ਕਿਸੇ ਵੀ ਤਰਾਂ ਦਾ ਨਿਵੇਸ਼ ਕਰਨ ਤੋਂ ਪਹਿਲਾਂ ਉਸ ਵਿਅਕਤੀ ਦੀ ਜਾਂਚ ਪੜਤਾਲ ਕਰ ਲਵੋ। ਦੋਸਤ ਅਤੇ ਪਰਿਵਾਰ ਦੇ ਨਾਲ ਮਜ਼ੇਦਾਰ ਸਮਾਂ ਲੰਗੇਗਾ। ਪਿਆਰ ਦੇ ਸਾਕਾਰਤਕ ਸੰਕੇਤ ਤੁਹਾਨੂੰ ਮਿਲਣਗੇ। ਜੇਕਰ ਤੁਸੀ ਆਪਣੇ ਲਕਸ਼ ਨੂੰ ਪਾਉਣ ਦੇ ਲਈ ਇਕਾਗਰਤਾ ਨਾਲ ਧਿਆਨ ਕੇਂਦਰਿਤ ਕਰੋਂਗੇ ਤਾਂ ਤੁਹਾਡੀ ਉਪਲੱਬਧੀਆਂ ਉਮੀਦ ਤੋਂ ਜਿਆਦਾ ਹੋਣਗੀਆਂ । ਤੁਹਾਡਾ ਵਿਅਕਤਿਤਵ ਹੋਰਾਂ ਤੋਂ ਅਲੱਗ ਹਾਂ ਤੁਸੀ ਇਕੱਲੇ ਸਮਾਂ ਬਿਤਾਉਣਾ ਪਸੰਦ ਕਰਦੇ ਹੋ ਅੱਜ ਤੁਹਾਨੂੰ ਆਪਣੇ ਆਪ ਲਈ ਸਮਾਂ ਤਾਂ ਮਿਲੇਗਾ ਪਰੰਤੂ ਦਫਤਰ ਦੇ ਕੰਮ ਕਾਰ ਦੀ ਸਮੱਸਿਆ ਸਤਾਉਂਦੀ ਰਹੇਗੀ। ਇਹ ਦਿਨ ਤੁਹਾਡੇ ਸਮਾਨਯ ਵਿਵਾਹਿਕ ਜੀਵਨ ਵਿਚ ਦਿਲਚਸਪ ਹੋ ਸਕਦਾ ਹੈ ਤੁਸੀ ਅੱਜ ਸੱਚਮੁਚ ਅਸਾਧਾਰਣ ਚੀਜ ਨੂੰ ਅਨੁਭਵ ਕਰੋਂਗੇ।

ਸ਼ੁੱਭ ਰੰਗ- ਲਾਲ ਅਤੇ ਨਾਭੀ, ਸ਼ੁੱਭ ਨੰਬਰ- 9

Exit mobile version