ਜੈਪੁਰ : ਰਾਜਸਥਾਨ ਦੇ ਸ਼੍ਰੀਮਾਧੋਪੁਰ ਨੇੜੇ ਅੱਜ ਤੜਕੇ ਇੱਕ ਸੜਕ ਹਾਦਸੇ (A Road Accident) ਵਿੱਚ ਇੱਕ ਪਤੀ-ਪਤਨੀ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਛੇ ਹੋਰ ਜ਼ਖਮੀ ਹੋ ਗਏ। ਸ਼੍ਰੀਮਾਧੋਪੁਰ ਥਾਣੇ ਦੇ ਹੈੱਡ ਕਾਂਸਟੇਬਲ ਸ਼੍ਰੀਰਾਮ ਨੇ ਦੱਸਿਆ ਕਿ ਕਾਰ ਵਿਚ ਸਵਾਰ ਲੋਕ ਆਗਰਾ ਤੋਂ ਖਟੂਸ਼ਿਆਮਜੀ ਜਾ ਰਹੇ ਸਨ।
ਇਸ ਦੌਰਾਨ ਇਹ ਹਾਦਸਾ ਸ਼੍ਰੀਮਾਧੋਪੁਰ ਨੇੜੇ ਖੰਡੇਲਾ ਰੋਡ ‘ਤੇ ਬੰਦ ਰਾਲਾਵਟਾ ਟੋਲ ‘ਤੇ ਵਾਪਰਿਆ। ਅੱਜ ਤੜਕੇ ਹੋਏ ਇਸ ਹਾਦਸੇ ‘ਚ ਆਗਰਾ ਦੇ ਰਹਿਣ ਵਾਲੇ ਅਜੀਤ ਸਿੰਘ (35) ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਸ ਦੀ ਪਤਨੀ ਸੀਮਾ (33) ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਇਸ ਹਾਦਸੇ ਵਿੱਚ ਜੋੜੇ ਸਮੇਤ ਛੇ ਲੋਕ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਜੈਪੁਰ ਦੇ ਐਸ..ਐਮ.ਐਸ. ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।