Home UP NEWS BSP ਮੁਖੀ ਮਾਇਆਵਤੀ ਨੇ ਸਾਬਕਾ ਸੰਸਦ ਮੈਂਬਰ ਅਸ਼ੋਕ ਸਿਧਾਰਥ ਤੇ ਨਿਤਿਨ ਸਿੰਘ...

BSP ਮੁਖੀ ਮਾਇਆਵਤੀ ਨੇ ਸਾਬਕਾ ਸੰਸਦ ਮੈਂਬਰ ਅਸ਼ੋਕ ਸਿਧਾਰਥ ਤੇ ਨਿਤਿਨ ਸਿੰਘ ਨੂੰ ਪਾਰਟੀ ਤੋਂ ਕੱਢਿਆ ਬਾਹਰ

0

ਲਖਨਊ : ਬਹੁਜਨ ਸਮਾਜ ਪਾਰਟੀ (ਬਸਪਾ) ਮੁਖੀ ਮਾਇਆਵਤੀ (BSP Chief Mayawati) ਨੇ ਮੇਰਠ ਤੋਂ ਸਾਬਕਾ ਸੰਸਦ ਮੈਂਬਰ ਅਸ਼ੋਕ ਸਿਧਾਰਥ ਅਤੇ ਨਿਤਿਨ ਸਿੰਘ ਨੂੰ ਪਾਰਟੀ ਤੋਂ ਕੱਢ ਦਿੱਤਾ ਹੈ। ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਨੇ ਅੱਜ ਕਿਹਾ ਕਿ ਸਾਬਕਾ ਸੰਸਦ ਮੈਂਬਰ ਡਾ ਅਸ਼ੋਕ ਸਿਧਾਰਥ ਅਤੇ ਦੱਖਣੀ ਰਾਜਾਂ ਆਦਿ ਦੇ ਇੰਚਾਰਜ ਨਿਤਿਨ ਸਿੰਘ ਨੂੰ ਚੇਤਾਵਨੀ ਦੇ ਬਾਵਜੂਦ ਧੜੇਬੰਦੀ ਵਰਗੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਪਾਰਟੀ ਦੇ ਹਿੱਤ ਵਿੱਚ ਤੁਰੰਤ ਪ੍ਰਭਾਵ ਨਾਲ ਪਾਰਟੀ ਤੋਂ ਕੱਢ ਦਿੱਤਾ ਗਿਆ ਹੈ।

ਸਰਕਾਰੀ ਨੌਕਰੀ ਛੱਡ ਰਾਜਨੀਤੀ ‘ਚ ਆਏ ਸਨ

ਪਾਰਟੀ ਦੇ ਰਾਸ਼ਟਰੀ ਕੋਆਰਡੀਨੇਟਰ ਆਕਾਸ਼ ਆਨੰਦ ਦੇ ਸਹੁਰੇ ਅਸ਼ੋਕ ਸਿਧਾਰਥ ਨੂੰ ਮਾਇਆਵਤੀ ਦੇ ਭਰੋਸੇਮੰਦ ਨੇਤਾਵਾਂ ‘ਚ ਗਿਣਿਆ ਜਾਂਦਾ ਸੀ। ਉਹ ਪਰਦੇ ਦੇ ਪਿੱਛੇ ਸਧਾਰਣ ਤਰੀਕੇ ਨਾਲ ਪਾਰਟੀ ਦਾ ਕੰਮ ਕਰ ਰਹੇ ਸਨ। ਯੂ.ਪੀ ਵਿੱਚ ਬਸਪਾ ਸਰਕਾਰ ਦੇ ਕਾਰਜਕਾਲ ਦੌਰਾਨ ਅਸ਼ੋਕ ਸਿਧਾਰਥ ਦੀ ਪਤਨੀ ਨੂੰ ਰਾਜ ਮਹਿਲਾ ਕਮਿਸ਼ਨ ਦੀ ਉਪ ਚੇਅਰਪਰਸਨ ਬਣਾਇਆ ਗਿਆ ਸੀ। ਉਹ ਸਰਕਾਰੀ ਨੌਕਰੀ ਛੱਡ ਕੇ ਰਾਜਨੀਤੀ ਵਿੱਚ ਆ ਗਏ। ਸਿਧਾਰਥ ਨੂੰ ਮਾਇਆਵਤੀ ਨੇ 2016 ਵਿੱਚ ਰਾਜ ਸਭਾ ਵਿੱਚ ਭੇਜਿਆ ਸੀ।

ਇਸ ਤੋਂ ਪਹਿਲਾਂ ਉਹ ਐਮ.ਐਲ.ਸੀ. ਵੀ ਰਹਿ ਚੁੱਕੇ ਹਨ।ਉਨ੍ਹਾਂ ਨੇ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੇਂਦਰੀ ਕੋਆਰਡੀਨੇਟਰ ਦੀ ਭੂਮਿਕਾ ਵੀ ਨਿਭਾਈ ਹੈ। ਹਾਲਾਂਕਿ ਪਾਰਟੀ ਨੂੰ ਇਨ੍ਹਾਂ ਚੋਣਾਂ ‘ਚ ਕੋਈ ਸਫ਼ਲਤਾ ਨਹੀਂ ਮਿਲੀ ਹੈ। ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਸਨ। ਉਹ ਪਾਰਟੀ ਦਾ ਪ੍ਰਚਾਰ ਵੀ ਕਰਦੇ ਸਨ। ਮਾਇਆਵਤੀ ਦੇ ਕਰੀਬੀ ਸਹਿਯੋਗੀ ਨਸੀਮੁਦੀਨ ਸਿੱਦੀਕੀ, ਬਾਬੂ ਸਿੰਘ ਕੁਸ਼ਵਾਹਾ, ਸਵਾਮੀ ਪ੍ਰਸਾਦ ਮੌਰਿਆ ਅਤੇ ਨਰਿੰਦਰ ਕਸ਼ਯਪ ਵੀ ਅੱਜ ਬਸਪਾ ਤੋਂ ਬਾਹਰ ਹਨ। ਕਈ ਪੁਰਾਣੇ ਨੇਤਾ ਹੌਲੀ-ਹੌਲੀ ਪਾਰਟੀ ਤੋਂ ਬਾਹਰ ਹੋ ਗਏ।

Exit mobile version