ਪ੍ਰਯਾਗਰਾਜ : ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ‘ਚ ਆਯੋਜਿਤ ਮਹਾਕੁੰਭ ‘ਚ ਟੈਲੀਵਿਜ਼ਨ ਅਤੇ ਫਿਲਮ ਨਿਰਮਾਤਾ ਏਕਤਾ ਕਪੂਰ (Television and Film Producer Ekta Kapoor) ਪਵਿੱਤਰ ਇਸ਼ਨਾਨ ਲਈ ਪਹੁੰਚੇ। ਏਕਤਾ ਕਪੂਰ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ‘ਤੇ ਇਸ ਯਾਤਰਾ ਦੀਆਂ ਕੁਝ ਝਲਕੀਆਂ ਸਾਂਝੀਆਂ ਕੀਤੀਆਂ ਹਨ। ਉਹ ਆਪਣੀ ਯਾਤਰਾ ਦੌਰਾਨ ਆਪਣੇ ਸਮੇਂ ਦੀ ਪੂਰੀ ਵਰਤੋਂ ਕਰਦੇ ਨਜ਼ਰ ਆਏ। ਏਕਤਾ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ ਵਿੱਚ ਟੀ.ਵੀ.ਐਫ. ਦੇ ਸੰਸਥਾਪਕ ਅਰੁਣਾਭ ਕੁਮਾਰ ਵੀ ਨਜ਼ਰ ਆ ਰਹੇ ਹਨ।
ਕੁਝ ਦਿਨ ਪਹਿਲਾਂ, ਟੀ.ਵੀ ਦਿੱਗਜ ਨਿਰਮਾਤਾ ਨੇ ਸੋਸ਼ਲ ਮੀਡੀਆ ‘ਤੇ ਇੱਕ ਪੁਰਾਣਾ ਵੀਡੀਓ ਸਾਂਝਾ ਕੀਤਾ ਸੀ। ਇਸ ਵੀਡੀਓ ‘ਚ ਉਹ ਕੰਧ ‘ਤੇ ਆਪਣੇ ਪਿਤਾ ਜਿਤੇਂਦਰ ਦੇ ਪੋਸਟਰ ਦੀ ਤਾਰੀਫ਼ ਕਰਦੇ ਨਜ਼ਰ ਆ ਰਹੇ ਸਨ। ਇਸ ਵੀਡੀਓ ਤੋਂ ਖੁਸ਼ ਏਕਤਾ ਕਪੂਰ ਨੇ ਪੋਸਟ ਦੇ ਕੈਪਸ਼ਨ ‘ਚ ਲਿਖਿਆ, ਫਿਲਮ ਦੇਖਣ ਗਈ ਸੀ ! ਦੀਵਾਰ ‘ਤੇ ਉਸ ਸਖਸ ਨੂੰ ਦੇਖਿਆ ਜਿਸ ਨੂੰ ਮੈਂ ਪਿਆਰ ਕਰਦੀ ਹਾਂ , ਪਸੰਦ ਕਰਦੀ ਹਾਂ ਅਤੇ ਜਿਸਦੀ ਮੈਂ ਪ੍ਰਸ਼ੰਸਾ ਕਰਦੀ ਹਾਂ ! ਬਹੁਤ ਖੁਸ ਹਾਂ।
ਇਸ ਵੀਡੀਓ ‘ਚ ਏਕਤਾ ਕਪੂਰ ਨੇ ਲਿਖਿਆ, ‘ਫਿਲਮ ਦੇਖਣ ਜਾਣਾ ਅਤੇ ਉਥੇ ਇਕ ਪੋਸਟਰ ‘ਤੇ ਆਪਣੇ ਪਿਤਾ ਨੂੰ ਇਕ ਮਹਾਨ ਅਦਾਕਾਰ ਦੇ ਰੂਪ ‘ਚ ਦੇਖ ਕੇ ਮਾਣ ਮਹਿਸੂਸ ਹੁੰਦਾ ਹੈ। ‘ਦੂਜੇ ਪਾਸੇ ਏਕਤਾ ਕਪੂਰ ਦੇ ਪ੍ਰੋਡਕਸ਼ਨ ਵੈਂਚਰ ‘ਦਿ ਸਾਬਰਮਤੀ ਰਿਪੋਰਟ’ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਪ੍ਰਮੁੱਖ ਨੇਤਾਵਾਂ ਨੇ ਪ੍ਰਸ਼ੰਸਾ ਕੀਤੀ। ਪੀ.ਐਮ ਮੋਦੀ ਨੇ ਟਵੀਟ ਕੀਤਾ, “ਸਾਬਰਮਤੀ ਰਿਪੋਰਟ ਦੀ ਸਕ੍ਰੀਨਿੰਗ ਮੌਕੇ ਐਨ.ਡੀ.ਏ. ਦੇ ਸਾਥੀ ਸੰਸਦ ਮੈਂਬਰਾਂ ਨਾਲ ਸ਼ਾਮਲ ਹੋਏ। ਮੈਂ ਫਿਲਮ ਦੇ ਨਿਰਮਾਤਾਵਾਂ ਨੂੰ ਉਨ੍ਹਾਂ ਦੇ ਯਤਨਾਂ ਲਈ ਵਧਾਈ ਦਿੰਦਾ ਹਾਂ। ‘
ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦੇ ਹੋਏ ਏਕਤਾ ਕਪੂਰ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, ‘ਇਹ ਬਹੁਤ ਮਾਣ ਦੀ ਗੱਲ ਹੈ। ਤੁਹਾਡੇ ਉਤਸ਼ਾਹ ਲਈ ਤੁਹਾਡਾ ਧੰਨਵਾਦ। ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ। ‘ਦਿ ਸਾਬਰਮਤੀ ਰਿਪੋਰਟ’ ‘ਚ ਵਿਕਰਾਂਤ ਮੈਸੀ, ਰਾਸ਼ੀ ਖੰਨਾ ਅਤੇ ਰਿਧੀ ਡੋਗਰਾ ਮੁੱਖ ਭੂਮਿਕਾਵਾਂ ‘ਚ ਹਨ। ਇਹ ਪ੍ਰੋਜੈਕਟ ਸਾਬਰਮਤੀ ਐਕਸਪ੍ਰੈਸ ਰੇਲ ਗੱਡੀ ਵਿੱਚ ਅੱਗ ਲੱਗਣ ਦੀ ਘਟਨਾ ‘ਤੇ ਅਧਾਰਤ ਹੈ। ਇਹ ਦੁਖਦਾਈ ਘਟਨਾ 27 ਫਰਵਰੀ 2002 ਨੂੰ ਵਾਪਰੀ ਸੀ ਜਦੋਂ ਭੀੜ ਨੇ ਗੁਜਰਾਤ ਦੇ ਗੋਧਰਾ ਰੇਲਵੇ ਸਟੇਸ਼ਨ ਨੇੜੇ ਸਾਬਰਮਤੀ ਐਕਸਪ੍ਰੈਸ ਦੇ ਐਸ 6 ਕੋਚ ਨੂੰ ਅੱਗ ਲਾ ਦਿੱਤੀ ਸੀ।