ਹਰਿਆਣਾ: ਹਰਿਆਣਾ ਦੇ ਵਿਦਿਆਰਥੀਆਂ ਲਈ ਚੰਗੀ ਖ਼ਬਰ ਆਈ ਹੈ। ਰਾਜ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ (All Government and Private Schools) 12 ਫਰਵਰੀ ਨੂੰ ਰਵਿਦਾਸ ਜਯੰਤੀ (Ravidas Jayanti) ਦੇ ਕਾਰਨ ਬੰਦ ਰਹਿਣਗੇ। ਇਸ ਦਿਨ ਸਕੂਲ ਸੰਚਾਲਕ ਕਿਸੇ ਵੀ ਬਹਾਨੇ ਬੱਚਿਆਂ ਨੂੰ ਸਕੂਲ ਨਹੀਂ ਬੁਲਾਉਣਗੇ। ਇਸ ਦੇ ਲਈ ਸਿੱਖਿਆ ਵਿਭਾਗ ਨੇ ਪੱਤਰ ਜਾਰੀ ਕਰ ਪ੍ਰਾਈਵੇਟ ਸਕੂਲ ਸੰਚਾਲਕਾਂ ਨੂੰ ਸਖਤ ਹਦਾਇਤ ਦਿੱਤੀ ਹੈ ਕਿ ਉਹ ਇਸ ਦਿਨ ਸਕੂਲ ਦੀ ਛੁੱਟੀ ਰੱਖਣ । ਛੁੱਟੀ ਨਾ ਰੱਖਣ ਵਾਲੇ ਸਕੂਲ ਸੰਚਾਲਕਾਂ ਦੇ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।