ਰਾਏਪੁਰ: ਪਿੰਡ ਟਪਰੀਆਂ (Village Taprian) ਦੇ ਨੇੜੇ ਨਦੀ ‘ਚੋਂ 6 ਸਾਲਾਂ ਬੱਚੀ ਦੀ ਹੱਤਿਆ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਦੋਸ਼ੀ ਪਿਤਾ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦੇ ਅਨੁਸਾਰ , ਰੇਨੂੰ ਪਤਨੀ ਅਨਿਲ ਕੁਮਾਰ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ 3 ਜਨਵਰੀ ਦੀ ਰਾਤ ਨੂੰ ਕਰੀਬ 9 ਵਜੇ ਉਸਦਾ ਪਤੀ ਅਨਿਲ ਸ਼ਰਾਬ ਦੇ ਨਸ਼ੇ ਵਿੱਚ ਸੀ ਉਸ ਨਾਲ ਬਦਸਲੂਕੀ ਕੀਤੀ ਅਤੇ ਉਸ ਨਾਲ ਕੁੱਟਮਾਰ ਕੀਤੀ। ਸ਼ਿਕਾਇਤਕਰਤਾ ਮੁਤਾਬਕ ਉਸ ਨੇ ਆਪਣੀ ਵੱਡੀ ਬੇਟੀ ਆਰਤੀ ਅਤੇ ਛੋਟੀ ਬੇਟੀ ਸਪਨਾ ਨੂੰ ਖਾਣਾ ਖੁਆਇਆ ਸੀ ਅਤੇ ਉਸ ਤੋਂ ਬਾਅਦ ਸਪਨਾ ਸੌਂ ਗਈ।
ਪਰ ਜਦੋਂ ਉਹ ਰਾਤ 10 ਵਜੇ ਸਪਨਾ ਨੂੰ ਦੁੱਧ ਪਿਆਉਣ ਦੇ ਲਈ ਜਗਾਉਣ ਲੱਗੀ , ਤਾਂ ਸਪਨਾ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।ਰੇਨੂੰ ਨੇ ਦੋਸ਼ ਲਾਇਆ ਕਿ ਗੁੱਸੇ ‘ਚ ਆ ਕੇ ਅਨਿਲ ਨੇ ਸਪਨਾ ਨੂੰ ਫਰਸ਼ ‘ਤੇ ਸੁੱਟ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਜਾਂਚ ਅਨੁਸਾਰ ਮ੍ਰਿਤਕਾ ਸਪਨਾ ਦੇ ਸਰੀਰ ‘ਤੇ ਸੱਟ ਦੇ ਨਿਸ਼ਾਨ, ਅੱਖ ਦੇ ਨੇੜੇ ਸੱਟਾਂ ਦੇ ਨਿਸ਼ਾਨ ਅਤੇ ਉਲਟੀਆਂ ਦੇ ਧੱਬੇ ਮਿਲੇ ਸਨ, ਜਿਸ ਨਾਲ ਮਾਮਲਾ ਸ਼ੱਕੀ ਬਣ ਗਿਆ।
ਉਥੇ ਹੀ ਸ਼ੁਰੂਆਤੀ ਪੁਲਿਸ ਜਾਂਚ ‘ਚ ਇਹ ਵੀ ਸਾਹਮਣੇ ਆਇਆ ਕਿ ਘਟਨਾ ਤੋਂ ਬਾਅਦ ਅਨਿਲ ਰਾਤ ਭਰ ਪਿੰਡ ਨੇੜੇ ਲੁਕਿਆ ਰਿਹਾ ਪਰ ਸਵੇਰੇ ਉਹ ਫਰਾਰ ਹੋ ਗਿਆ। ਡੀ.ਸੀ.ਪੀ. ਹਿਮਾਦਰੀ ਕੌਸ਼ਿਕ ਅਤੇ ਐਸ.ਐਚ.ਓ. ਦੇ ਨਿਰਦੇਸ਼ਾਂ ਅਨੁਸਾਰ ਐਸ.ਆਈ ਪ੍ਰਤਾਪ ਸਿੰਘ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਅਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ।
ਦੋਸ਼ੀ ਪਿਤਾ ਦੀ ਗ੍ਰਿਫਤਾਰੀ ਲਈ ਐਸ.ਆਈ. ਪ੍ਰਤਾਪ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਸੀ। ਛਾਪੇਮਾਰੀ ਦੌਰਾਨ ਮੁਲਜ਼ਮ ਅਨਿਲ ਕੁਮਾਰ ਨੂੰ ਟਪਰੀਆਂ ਨਦੀ ਨੇੜੇ ਤੋਂ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਮੁਲਜ਼ਮ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ- ਸੋਮਵੀਰ ਢਾਕਾ, ਐਸ.ਐਚ.ਓ. ਰਾਏਪੁਰਰਾਣੀ