Homeਦੇਸ਼ਕੁਪਵਾੜਾ 'ਚ ਭਾਰੀ ਮਾਤਰਾ 'ਚ ਹਥਿਆਰ ਤੇ ਗੋਲਾ-ਬਾਰੂਦ ਕੀਤਾ ਗਿਆ ਬਰਾਮਦ

ਕੁਪਵਾੜਾ ‘ਚ ਭਾਰੀ ਮਾਤਰਾ ‘ਚ ਹਥਿਆਰ ਤੇ ਗੋਲਾ-ਬਾਰੂਦ ਕੀਤਾ ਗਿਆ ਬਰਾਮਦ

ਕੁਪਵਾੜਾ : ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ (Kupwara District) ਦੀ ਕਰਨਾਹ ਤਹਿਸੀਲ ਦੇ ਅਮਰੋਹੀ ਪਿੰਡ ‘ਚ ਭਾਰਤੀ ਫੌਜ ਅਤੇ ਜੰਮੂ-ਕਸ਼ਮੀਰ ਪੁਲਿਸ ਨੇ ਸਾਂਝੇ ਤੌਰ ‘ਤੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਭਾਰੀ ਮਾਤਰਾ ‘ਚ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਹੈ।

ਬਰਾਮਦ ਕੀਤੇ ਗਏ ਹਥਿਆਰਾਂ ਵਿੱਚ 2 ਏ.ਕੇ-47 ਰਾਈਫਲਾਂ, 2 ਏ.ਕੇ ਮੈਗਜ਼ੀਨ ਅਤੇ 12 ਏ.ਕੇ ਕਾਰਤੂਸ (7.62 ਮਿਲੀਮੀਟਰ) ਸ਼ਾਮਲ ਹਨ। ਇਹ ਮੁਹਿੰਮ ਅੱਤਵਾਦੀ ਗਤੀਵਿਧੀਆਂ ਅਤੇ ਗੈਰ-ਕਾਨੂੰਨੀ ਹਥਿਆਰਾਂ ‘ਤੇ ਸੁਰੱਖਿਆ ਬਲਾਂ ਦੀ ਚੱਲ ਰਹੀ ਕਾਰਵਾਈ ਦਾ ਹਿੱਸਾ ਹੈ। ਇਸ ਸਬੰਧ ਵਿੱਚ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments