ਦੀਨਾਨਗਰ : ਦੀਨਾਨਗਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਦੋ ਵਿਅਕਤੀਆਂ ਨੂੰ ਡੇਢ ਕਿੱਲੋ ਅਫੀਮ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਪੁਰਾਣਾ ਸ਼ਾਲਾ ਦੇ ਐਸ.ਐਚ.ਓ ਮੋਹਨ ਲਾਲ ਨੇ ਦੱਸਿਆ ਕਿ ਜਾਂਚ ਅਧਿਕਾਰੀ ਸਲੰਿਦਰ ਸਿੰਘ ਪੁਲਿਸ ਪਾਰਟੀ ਸਮੇਤ ਇਲਾਕੇ ਵਿੱਚ ਗਸ਼ਤ ਕਰ ਰਹੇ ਸਨ।
ਜਦੋਂ ਪੁਰਾਣਾ ਸ਼ਾਲਾ ਅੱਡਾ ਵਿਖੇ ਮੌਜੂਦ ਸੀ ਤਾਂ ਕਾਊਂਟਰ ਇੰਟੈਲੀਜੈਂਸ ਗੁਰਦਾਸਪੁਰ ਸਮੇਤ ਸਪੈਸ਼ਲ ਬ੍ਰਾਂਚ ਪੁਲਿਸ ਪਾਰਟੀ ਵੱਲੋਂ ਫੋਨ ਆਇਆ ਕਿ ਪਿੰਡ ਭੱਟੀਆ ਪੱਕਾ ਰੋਡ ਨੇੜੇ ਗੰਨੇ ਦੇ ਖੇਤ ਨੇੜੇ ਦੋ ਨੌਜ਼ਵਾਨਾਂ ਨਸ਼ੀਲੇ ਪਦਾਰਥ ਸੁੱਟਦੇ ਹੋਏ ਫੜੇ ਗਏ ਹਨ। ਪੁਲਿਸ ਪਾਰਟੀ ਜਾਂਚ ਟੀਮ ਸਮੇਤ ਮੌਕੇ ‘ਤੇ ਪਹੁੰਚੀ ਅਤੇ ਇਨ੍ਹਾਂ ਨੌਜ਼ਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਜਦੋਂ ਜਾਂਚ ਕੀਤੀ ਗਈ ਤਾਂ ਇਨ੍ਹਾਂ ਨੌਜ਼ਵਾਨਾਂ ਕੋਲੋਂ ਗੰਨੇ ਦੇ ਖੇਤ ਵਿੱਚ ਸੁੱਟੇ ਗਏ ਦੋ ਲਿਫਾਫੇ ਬਰਾਮਦ ਕੀਤੇ ਗਏ ਅਤੇ ਉਨ੍ਹਾਂ ਦੀ ਜਾਂਚ ਕੀਤੀ ਗਈ, ਜਿਸ ਵਿੱਚ ਕੁੱਲ 01 ਕਿਲੋ 500 ਗ੍ਰਾਮ ਅਫੀਮ ਸੀ। ਮੁਲਜ਼ਮਾਂ ਦੀ ਪਛਾਣ ਧਾਰਿੰਦਰ ਸ਼ਾਹ ਪੁੱਤਰ ਉਪਿੰਦਰ ਸ਼ਾਹ ਅਤੇ ਬਬਲੂ ਯਾਦਵ ਪੁੱਤਰ ਗਗਨਦੇਵ ਰਾਏ ਵਾਸੀ ਹਰਪੁਰ ਕਲਾਂ ਥਾਣਾ ਮੇਜਰ ਗੰਜ ਜ਼ਿਲ੍ਹਾ ਬਿਹਾਰ ਵਜੋਂ ਹੋਈ ਹੈ। ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।