ਪਟਿਆਲਾ : ਪੰਜਾਬ ਦੇ ਪਟਿਆਲਾ ਵਿੱਚ ਬੰਬ (The Bomb) ਮਿਲਣ ਨਾਲ ਹੜਕੰਪ ਮਚ ਗਿਆ ਹੈ । ਜਾਣਕਾਰੀ ਦੇ ਅਨੁਸਾਰ ਰਾਜਪੁਰਾ ਰੋਡ ‘ਤੇ ਸਕੂਲ ਦੇ ਨੇੜੇ ਪਏ ਕੂੜੇ ਦੇ ਢੇਰ ਚੋਂ ਬੰਬ ਮਿਲਣ ਦੀ ਸੂਚਨਾ ਮਿਲੀ ਹੈ । ਦੱਸਿਆ ਜਾ ਰਿਹਾ ਹੈ ਕਿ ਕੂੜੇ ਦੇ ਢੇਰ ਤੋਂ 7-8 ਰਾਕੇਟ ਲਾਂਚਰ ਬੰਬ ਬਰਾਮਦ ਕੀਤੇ ਗਏ ਹਨ। ਇੱਕ ਰਾਹਗੀਰ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਕੂੜੇ ਦੇ ਢੇਰ ਵਿੱਚ ਬੰਬ ਵਰਗੀ ਚੀਜ਼ ਪਈ ਹੈ।
ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਰਾਕੇਟ ਲਾਂਚਰ ਬੰਬ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਇਸ ਨੂੰ ਲਾਹੌਰੀ ਗੇਟ ਥਾਣੇ ਲੈ ਗਈ। ਬੰਬ ਨਿਰੋਧਕ ਦਸਤੇ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਬੰਬ ਸਕੁਐਡ ਦੀ ਟੀਮ ਮੌਕੇ ‘ਤੇ ਮੌਜੂਦ ਹੈ। ਪੁਲਿਸ ਅਧਿਕਾਰੀਆਂ ਨੇ ਅਜੇ ਕੁਝ ਨਹੀਂ ਕਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ। ਫਿਲਹਾਲ ਪੁਲਿਸ ਨੇ ਬੰਬ ਨੂੰ ਕਬਜ਼ੇ ‘ਚ ਲੈ ਕੇ ਥਾਣੇ ਲੈ ਗਈ ਹੈ ਅਤੇ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਹੈ ਕਿ ਕੁਝ ਦੂਰੀ ‘ਤੇ ਇਕ ਸਕੂਲ ਹੈ ਅਤੇ ਇਹ ਬੰਬ ਰਿਹਾਇਸ਼ੀ ਇਲਾਕੇ ਦੀ ਮੁੱਖ ਸੜਕ ਨੇੜੇ ਮਿਲੇ ਹਨ। ਇਸ ਦੌਰਾਨ ਕੋਈ ਵੱਡਾ ਹਾਦਸਾ ਹੋ ਸਕਦਾ ਸੀ।