Home ਦੇਸ਼ ਕੇਜਰੀਵਾਲ ਨੇ ਭਲਕੇ ਦਿੱਲੀ ‘ਚ ਪੰਜਾਬ ਦੇ ਸਾਰੇ ‘ਆਪ’ ਵਿਧਾਇਕਾਂ ਦੀ ਬੁਲਾਈ...

ਕੇਜਰੀਵਾਲ ਨੇ ਭਲਕੇ ਦਿੱਲੀ ‘ਚ ਪੰਜਾਬ ਦੇ ਸਾਰੇ ‘ਆਪ’ ਵਿਧਾਇਕਾਂ ਦੀ ਬੁਲਾਈ ਮੀਟਿੰਗ

0

ਨਵੀਂ ਦਿੱਲੀ : ਦਿੱਲੀ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਆਪਣਾ ਧਿਆਨ ਪੰਜਾਬ ‘ਤੇ ਕੇਂਦਰਿਤ ਕੀਤਾ ਹੈ। ਉਨ੍ਹਾਂ ਨੇ 11 ਫ਼ਰਵਰੀ ਨੂੰ ਦਿੱਲੀ ‘ਚ ਪੰਜਾਬ ਦੇ ਸਾਰੇ ‘ਆਪ’ ਵਿਧਾਇਕਾਂ ਦੀ ਮੀਟਿੰਗ ਬੁਲਾਈ ਹੈ।

ਇਸ ਦੌਰਾਨ ਸੀ.ਐਮ ਭਗਵੰਤ ਮਾਨ ਵੀ ਮੌਜੂਦ ਹੋਣਗੇ। ਇਸ ਕਾਰਨ ਸੋਮਵਾਰ ਨੂੰ ਹੋਣ ਵਾਲੀ ਪੰਜਾਬ ਕੈਬਨਿਟ ਦੀ ਮੀਟਿੰਗ ਫਿਰ ਮੁਲਤਵੀ ਕਰ ਦਿੱਤੀ ਗਈ ਹੈ। ਹੁਣ ਕੈਬਨਿਟ ਦੀ ਮੀਟਿੰਗ 13 ਫ਼ਰਵਰੀ ਨੂੰ ਹੋਵੇਗੀ। ਵਿਧਾਇਕਾਂ ਨਾਲ ਕੇਜਰੀਵਾਲ ਦੀ ਚਰਚਾ ਤੋਂ ਬਾਅਦ ਕੈਬਨਿਟ ਮੀਟਿੰਗ ‘ਚ ਅਹਿਮ ਫ਼ੈਸਲੇ ਲਏ ਜਾ ਸਕਦੇ ਹਨ। ਪਹਿਲਾਂ ਕੈਬਨਿਟ ਦੀ ਮੀਟਿੰਗ 6 ਫ਼ਰਵਰੀ ਨੂੰ ਹੋਣੀ ਸੀ ਪਰ ਫਿਰ ਇਸ ਨੂੰ 10 ਫ਼ਰਵਰੀ ਤੱਕ ਮੁਲਤਵੀ ਕਰ ਦਿੱਤਾ ਗਿਆ। ਹਾਲਾਂਕਿ ਕੇਜਰੀਵਾਲ ਵੱਲੋਂ ਬੁਲਾਈ ਗਈ ਮੀਟਿੰਗ ਦਾ ਏਜੰਡਾ ਅਜੇ ਸਪੱਸ਼ਟ ਨਹੀਂ ਹੈ।

‘ਆਪ’ ਕਨਵੀਨਰ ਵੱਲੋਂ ਬੁਲਾਈ ਗਈ ਮੀਟਿੰਗ ਇਸ ਲਈ ਵੀ ਅਹਿਮ ਹੈ ਕਿਉਂਕਿ ਪੰਜਾਬ ਦੇ ਵਿਧਾਇਕਾਂ ਦੀ ਕਾਰਜਸ਼ੈਲੀ ‘ਤੇ ਲਗਾਤਾਰ ਸਵਾਲ ਉੱਠ ਰਹੇ ਹਨ। ਦਿੱਲੀ ਦੀ ਸੱਤਾ ਆਪ ਹੱਥੋਂ ਨਿਕਲ ਗਈ ਹੈ। ਅਜਿਹੇ ‘ਚ ਪਾਰਟੀ ਦੀ ਸਾਰੀ ਜ਼ਿੰਮੇਵਾਰੀ ਪੰਜਾਬ ‘ਤੇ ਹੈ। ਸਿਆਸੀ ਤੌਰ ‘ਤੇ ਪੰਜਾਬ ‘ਚ ਵੀ ਆਮ ਆਦਮੀ ਪਾਰਟੀ ਨੂੰ ਲਗਾਤਾਰ ਝਟਕਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Exit mobile version