ਜਲੰਧਰ : ਆਟੋ ਯੂਨੀਅਨ ਗੇਟ ਨੰਬਰ 5 ਵੱਲੋਂ ਪ੍ਰਧਾਨ ਰੋਹਿਤ ਕਲਿਆਣ (Rohit Kalyan) ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ, ਜਿਸ ਵਿੱਚ ਅੱਜ ਕਾਸ਼ੀ ਜਾਣ ਵਾਲੀ ਸੰਗਤ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਬੱਸ ਸਟੈਂਡ ਤੋਂ ਰੇਲਵੇ ਸਟੇਸ਼ਨ ਤੱਕ ਮੁਫ਼ਤ ਆਟੋ ਸੇਵਾ (Free Auto Service) ਦੀ ਸਹੂਲਤ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਚਾਹ ਦਾ ਲੰਗਰ ਵੀ ਲਗਾਇਆ ਜਾਵੇਗਾ।
ਇਸ ਮੌਕੇ ਪੰਮਾ, ਸਤਨਾਮ ਸਿੰਘ, ਰਮੇਸ਼ ਸੋਨੂੰ, ਰਿੱਕੀ ਭਾਟੀਆ, ਭੀਮਾ, ਗੁਲਾਮ ਅਲੀ, ਸ਼ਿੰਦਰ ਪਾਲ, ਹਰਦੇਵ ਗੌਰਵ, ਸੰਜੀਵ, ਅਮਿਤ ਕੁਮਾਰ, ਰਾਜੀਵ ਸੇਠੀ, ਰਾਹੁਲ ਕੁਮਾਰ, ਪ੍ਰਦੀਪ ਕੁਮਾਰ, ਯਸ਼ ਪਹਿਲਵਾਨ, ਚੰਦਰ ਕੁਮਾਰ ਆਦਿ ਹਾਜ਼ਰ ਸਨ।